ਗੁਰਲੇਜ ਅਖਤਰ ਨੇ ਆਪਣੀ ਭੈਣ ਜੈਸਮੀਨ ਅਤੇ ਪੁੱਤਰ ਦਾਨਵੀਰ ਦੇ ਨਾਲ ਡਾਂਸ ਵੀਡੀਓ ਕੀਤਾ ਸਾਂਝਾ

By  Shaminder April 2nd 2021 09:29 AM

ਗੁਰਲੇਜ ਅਖਤਰ ਸੋਸ਼ਲ ਮੀਡੀਆ ‘ਤੇ ਲਗਾਤਾਰ ਐਕਟਿਵ ਰਹਿੰਦੇ ਹਨ ਅਤੇ ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਝੀਆਂ ਕਰਦੇ ਰਹਿੰਦੇ ਹਨ । ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਭੈਣ ਜੈਸਮੀਨ ਅਖਤਰ ਤੇ ਬੇਟੇ ਦਾਨਵੀਰ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ।

gurlej Image From Gurlej Akhtar's Instagram

ਹੋਰ ਪੜ੍ਹੋ : ਰਜਨੀਕਾਂਤ ਨੂੰ ਦਿੱਤਾ ਜਾਵੇਗਾ ਦਾਦਾ ਸਾਹਿਬ ਫਾਲਕੇ ਅਵਾਰਡ

gurlej Image From Gurlej Akhtar's Instagram

ਉਨ੍ਹਾਂ ਦਾ ਇਹ ਵੀਡੀਓ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਤਿੰਨੇ ਜਣੇ ਹੱਲਾ ਬੋਲ ਗੀਤ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ । ਉਨ੍ਹਾਂ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਲਗਾਤਾਰ ਸ਼ੇਅਰ ਕਰ ਰਹੇ ਹਨ ।ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

gurlej Image From Gurlej Akhtar's Instagram

ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਬਿਹਤਰੀਨ ਗਾਇਕ ਹਨ ਅਤੇ ਉਨ੍ਹਾਂ ਦੇ ਨਾਲ ਵੀ ਕਈ ਹਿੱਟ ਗੀਤ ਗੁਰਲੇਜ ਅਖਤਰ ਨੇ ਗਾਏ ਹਨ ।

 

View this post on Instagram

 

A post shared by Gurlej Akhtar (@gurlejakhtarmusic)

Related Post