
ਗੁਰਲੇਜ ਅਖਤਰ ਅਤੇ ਜੌਰਡਨ ਸੰਧੂ ਦਾ ਨਵਾਂ ਗੀਤ ‘ਇਨਫੋ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸਨੈਪੀ ਨੇ ਅਤੇ ਬੋਲ ਲਿਖੇ ਨੇ ਰੈਵ ਹੰਜਰਾ ਨੇ । ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਜੱਟ ਦੀ ਗੱਲ ਕੀਤੀ ਗਈ ਹੈ ਜੋ ਕਿ ਹਮੇਸ਼ਾ ਹੀ ਆਪਣੇ ਕੰਮ ਕਰਕੇ ਚਰਚਾ ‘ਚ ਰਹਿੰਦਾ ਹੈ ।ਇਸ ਦੇ ਨਾਲ ਹੀ ਇਹ ਜੱਟ ਗਰੀਬ ਅਤੇ ਮਜ਼ਲੂਮ ਦੇ ਨਾਲ ਧੱਕਾ ਨਹੀਂ ਹੋਣ ਦਿੰਦਾ।
ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੌਰਡਨ ਸੰਧੂ ਦਾ ਗੀਤ ‘ਅਬਾਊੇਟ ਮੀ’, ‘ਡਿਫੈਂਡ’,‘ਸੁਰਮਾ’ ਸਣੇ ਕਈ ਹਿੱਟ ਗੀਤ ਦੇ ਚੁੱਕੇ ਹਨ । ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ।
ਹੋਰ ਪੜ੍ਹੋ : ਜੌਰਡਨ ਸੰਧੂ ਆਪਣੇ ਨਵੇਂ ਪੰਜਾਬੀ ਗੀਤ ‘ABOUT ME’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ
ਬੀਤੇ ਦਿਨੀਂ ਉਨ੍ਹਾਂ ਦਾ ਜਿੰਮੀ ਕਲੇਰ ਦੇ ਨਾਲ ਗੀਤ ‘ਟੌਪ ਕਲਾਸ ਦੇਸੀ’ ਗੀਤ ਰਿਲੀਜ਼ ਹੋਇਆ ਹੈ ।
ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ‘ਤੇ ਆਪਣੀ ਆਵਾਜ਼ ‘ਚ ‘ਕਮਲੀ’ ਗੀਤ ਰਿਲੀਜ਼ ਕੀਤਾ ਸੀ ।