Sidhu Moose Wala's Rajasthani Fans Video: ਪੰਜਾਬੀ ਮਿਊਜ਼ਿਕ ਜਗਤ ਦਾ ਅਣਮੁੱਲਾ ਹੀਰਾ, ਗਾਇਕ ਸਿੱਧੂ ਮੂਸੇਵਾਲਾ ਭਾਵੇਂ ਹੁਣ ਉਹ ਸਾਡੇ ਵਿਚਕਾਰ ਨਹੀਂ ਰਹੇ। ਪਰ ਉਹ ਆਪਣੇ ਗੀਤਾਂ ਦੇ ਰਾਹੀਂ ਹਰ ਇੱਕ ਦੇ ਦਿਲਾਂ ‘ਚ ਜਿਉਂਦਾ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਕਲਾਕਾਰਾਂ ਤੋਂ ਲੈ ਕੇ ਆਮ ਲੋਕਾਂ ਤੱਕ ਨੇ ਆਪੋ ਆਪਣੇ ਅੰਦਾਜ਼ ਦੇ ਨਾਲ ਸ਼ਰਧਾਂਜਲੀ ਦਿੱਤੀ ਹੈ।
ਹੋਰ ਪੜ੍ਹੋ :Rakhi Sawant-Adil Khan Wedding: ਰਾਖੀ ਬਿੱਗ ਬੌਸ 16 ‘ਚ ਆਦਿਲ ਨਾਲ ਵਿਆਹ ਕਰੇਗੀ, ਅਦਾਕਾਰਾ ਨੇ ਨਿਰਮਾਤਾਵਾਂ ਨੂੰ ਕੀਤੀ ਬੇਨਤੀ
ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੇ ਇੱਕ ਰਾਜਸਥਾਨੀ ਫੈਨ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜੀ ਹਾਂ ਇਹ ਵੀਡੀਓ ਕਿਸੇ ਹੋਰ ਨੇ ਨਹੀਂ ਸਗੋਂ ਪੰਜਾਬੀ ਗਾਇਕ ਗੁਰਕਿਰਪਾਲ ਸੂਰਾਪੁਰੀ ਨੇ ਸ਼ੇਅਰ ਕੀਤਾ ਹੈ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰਕਿਰਪਾਲ ਸੂਰਾਪੁਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੋਵੇਂ ਰਾਜਸਥਾਨੀ ਨੌਜਵਾਨ ਅਚਾਨਕ ਮਿਲੇ ਗਏ। ਇਹ ਬਹੁਤ ਸੋਹਣਾ ਸਾਜ਼ ਵਜਾ ਰਹੇ ਸਨ। ਜਿਸ ਕਰਕੇ ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਇਨ੍ਹਾਂ ਨੂੰ ਸੁਣਨ ਦੇ ਲਈ।
ਉਨ੍ਹਾਂ ਨੇ ਦੱਸਿਆ ਕਿ ਇਹ ਦੋ ਰਾਜਸਥਾਨੀ ਨੌਜਵਾਨ ਸਿੱਧੂ ਮੂਸੇਵਾਲਾ ਦੇ ਫੈਨ ਨੇ। ਫਿਰ ਦੋਵਾਂ ‘ਚ ਇੱਕ ਨੌਜਵਾਨ ਨੇ ਆਪਣੇ ਸਾਜ਼ ਦੇ ਨਾਲ 295 ਗੀਤ ਦੀ ਕੰਪੋਜ਼ਿਸ ਨੂੰ ਵਜਾਇਆ। ਇਸ ਤਰ੍ਹਾਂ ਉਨ੍ਹਾਂ ਨੇ ਇੱਕ ਵੱਖਰੇ ਢੰਗ ਦੇ ਨਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ।
Image Source: Twitter
ਦੱਸ ਦਈਏ 29 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਨੂੰ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮੌਤ ਉੱਤੇ ਨੈਸ਼ਨਲ ਤੋਂ ਲੈ ਕੇ ਇੰਟਰਨੈਸ਼ਨਲ ਕਲਾਕਾਰਾਂ ਤੱਕ ਨੇ ਦੁੱਖ ਜਤਾਇਆ ਸੀ। ਸਿੱਧੂ ਮੂਸੇਵਾਲੇ ਨੇ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਭਰ 'ਚ ਇੱਕ ਵੱਖਰਾ ਹੀ ਮੁਕਾਮ 'ਤੇ ਪਹੁੰਚਾ ਦਿੱਤਾ ਸੀ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਆਪਣਾ ਖ਼ਾਸ ਵੀਡੀਓ, ਮੁੰਬਈ ਦੇ ਮੀਂਹ ਦਾ ਅਨੰਦ ਲੈਂਦੀ ਆਈ ਨਜ਼ਰ, ਕੀਤੀਆਂ ਦਿਲ ਦੀਆਂ ਗੱਲਾਂ