ਗੁਰਜੈਜ਼ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ ‘ਡ੍ਰੀਮਜ਼’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ 'ਚ, ਦੇਖੋ ਵੀਡੀਓ

ਪੰਜਾਬੀ ਗਾਇਕ ਗੁਰਜੈਜ਼ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੇ ਹਨ। ਡ੍ਰੀਮਜ਼ (DREAMS) ਟਾਈਟਲ ਹੇਠ ਆਏ ਇਸ ਡਿਊਟ ਸੌਂਗ ਨੂੰ ਗੁਰਜੈਜ਼ ਤੇ ਗੁਰਲੇਜ਼ ਅਖ਼ਤਰ ਹੋਰਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਹੋਰ ਵੇਖੋ:ਰੌਂਗਟੇ ਖੜ੍ਹੇ ਕਰ ਰਿਹਾ ਹੈ ਦੀਪਿਕਾ ਪਾਦੁਕੋਣ ਦੀ ਫ਼ਿਲਮ ‘ਛਪਾਕ’ ਦਾ ਸ਼ਾਨਦਾਰ ਟਰੇਲਰ, ਦੇਖੋ ਵੀਡੀਓ
ਇਸ ਗਾਣੇ ਦੇ ਬੋਲ ਜੱਸੀ ਲੋਹਕਾ ਤੇ ਨਰਿੰਦਰ ਤਲਵਾੜਾ ਨੇ ਮਿਲਕੇ ਲਿਖੇ ਨੇ। ਗਾਣੇ ਨੂੰ ਚੱਕਵੇਂ ਸੰਗੀਤ ਦੇ ਨਾਲ ਲਾਡੀ ਗਿੱਲ ਨੇ ਚਾਰ ਚੰਨ ਲਗਾਏ ਨੇ। ਆਰੀਸ਼ ਤੇ ਸੁੱਖ ਡੀ ਵੱਲੋਂ ਗਾਣੇ ਦੇ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। ਗਾਣੇ ‘ਚ ਅਦਾਕਾਰੀ ਕੀਤੀ ਹੈ ਗੁਰਜੈਜ਼ ਤੇ ਪੰਜਾਬੀ ਮਾਡਲ ਪ੍ਰਭ ਗਰੇਵਾਲ ਨੇ। ਡ੍ਰੀਮਜ਼ ਗਾਣੇ ਨੂੰ ਸਿੰਗਲ ਟ੍ਰੈਕ ਸਟੂਡੀਓਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਛਾਇਆ ਹੋਇਆ ਹੈ।
View this post on Instagram
#Dreams geet release hogya ji, sun ke dasyo kive lagya link in bio.
ਜੇ ਗੱਲ ਕਰੀਏ ਗੁਰਜੈਜ਼ ਇਸ ਤੋਂ ਪਹਿਲਾਂ 'ਇੰਚ ਦੀ ਕੀ ਗੱਲ', 'ਯਾਰਾਂ ਪਿੱਛੇ' , 'ਯਾਰੀ ਤੇਰੀ', ‘ਹੌਂਸਲੇ’, ‘ਗੁੱਸਾ ਜੱਟੀ ਦਾ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।