ਸੱਚੇ ਪਿਆਰ ਦੀ ਦਰਦ ਭਰੀ ਦਾਸਤਾਨ ਨੂੰ ਬਿਆਨ ਕਰਦਾ ਫ਼ਿਲਮ LOVER ਦਾ ਟ੍ਰੇਲਰ, ਛੂਹ ਰਿਹਾ ਹੈ ਦਰਸ਼ਕਾਂ ਦੇ ਦਿਲਾਂ ਨੂੰ

LOVER Official Trailer Released: ਪੰਜਾਬੀ ਸਿਨੇਮਾ ਜੋ ਕਿ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਜਿਸ ਕਰਕੇ ਨਵੇਂ ਅਤੇ ਦਿਲਚਸਪ ਵਿਸ਼ਿਆਂ ਉੱਤੇ ਪੰਜਾਬੀ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ। ਜੀ ਹਾਂ ਇੱਕ ਹੋਰ ਲਵ ਸਟੋਰੀ ਵਾਲੇ ਵਿਸ਼ੇ ਉੱਤੇ ਬਣੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਕੱਚੀ ਉਮਰ 'ਚ ਹੋਏ ਪਿਆਰ ਦੀ ਕਹਾਣੀ ਨੂੰ ਬਿਆਨ ਕਰੇਗੀ ਪੰਜਾਬੀ ਗਾਇਕ/ਐਕਟਰ ਗੁਰੀ ਦੀ ਫ਼ਿਲਮ 'ਲਵਰ'। ਬਹੁਤ ਇੰਤਜ਼ਾਰ ਤੋਂ ਬਾਅਦ ਲਵਰ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੇ ਨਜ਼ਰ ਹੋ ਚੁੱਕਿਆ ਹੈ।
ਹੋਰ ਪੜ੍ਹੋ : ਚਰਚਾ ਬਣਿਆ ਸਿੱਧੂ ਮੂਸੇਵਾਲੇ ਦਾ ਹਮਸ਼ਕਲ, ਹਰ ਕੋਈ ਖਾ ਰਿਹਾ ਹੈ ਭੁਲੇਖਾ, ਪ੍ਰਸ਼ੰਸਕ ਖਿੱਚਵਾ ਰਹੇ ਨੇ ਤਸਵੀਰਾਂ
ਟ੍ਰੇਲਰ ‘ਚ ਦੇਖਣ ਨੂੰ ਮਿਲ ਰਿਹਾ ਹੈ Teenage ਵਾਲੀ Love Story, ਜਿਸ 'ਚ ਸਕੂਲ 'ਚ ਪੜ੍ਹਣ ਵਾਲੇ ਮੁੰਡੇ ਲਾਲੀ ਦਾ ਕਿਰਦਾਰ ਗੁਰੀ ਨਿਭਾ ਰਿਹਾ ਹੈ ਤੇ ਮੁਟਿਆਰਾ ਹੀਰ ਦਾ ਰੋਲ ਅਦਾਕਾਰਾ ਰੌਣਕ ਜੋਸ਼ੀ । ਲਾਲੀ ਤੇ ਹੀਰ ਇੱਕੋ ਹੀ ਸਕੂਲ 'ਚ ਪੜ੍ਹਦੇ ਨੇ। ਕੱਚੀ ਉਮਰ 'ਚ ਲਾਲੀ ਨੂੰ ਹੀਰ ਨਾਲ ਪਿਆਰ ਹੋ ਜਾਂਦਾ ਹੈ। ਜਿਵੇਂ-ਜਿਵੇਂ ਇਹ ਪਿਆਰ ਅੱਗੇ ਵੱਧਦਾ ਹੈ, ਪਰ ਪਰਿਵਾਰਕ ਤੇ ਸਮਾਜਿਕ ਪਾਬੰਦੀਆਂ ਦਾ ਸਾਹਮਣਾ ਇਸ ਜੋੜੇ ਨੂੰ ਕਰਨਾ ਪੈਂਦਾ ਹੈ। ਪਰ ਕਹਾਣੀ 'ਚ ਅਜਿਹਾ ਕੁਝ ਹੁੰਦਾ ਹੈ ਕਿ ਲਾਲੀ ਨਾਕਾਮ ਆਸ਼ਿਕ ਬਣ ਜਾਂਦਾ ਹੈ। ਉਹ ਹੀਰ ਤੋਂ ਪਈ ਜੁਦਾਈ ਨੂੰ ਸਹਿਣ ਨਹੀਂ ਕਰ ਪਾਉਂਦਾ ਤੇ ਦਾਰੂ ਪੀ-ਪੀ ਨਸ਼ੇੜੀ ਬਣ ਜਾਂਦਾ ਹੈ। ਦਰਸ਼ਕ ਵੱਲੋਂ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਟ੍ਰੇਲਰ ਟਰੈਂਡਿੰਗ 'ਚ ਚੱਲ ਰਿਹਾ ਹੈ।
ਜੇ ਗੱਲ ਕਰੀਏ ਫ਼ਿਲਮ ਦੀ ਤਾਂ ਉਸਦੀ ਸਟੋਰੀ ਤੇਜ ਨੇ ਲਿਖੀ ਹੈ । ਇਸ ਫ਼ਿਲਮ ਨੂੰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਮਿਲਕੇ ਡਾਇਰੈਕਟ ਕੀਤੀ ਹੈ। ਫ਼ਿਲਮ 'ਚ ਗੁਰੀ ਤੋਂ ਇਲਾਵਾ ਰੌਣਕ ਜੋਸ਼ੀ, ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ ਵਰਗੇ ਨਾਮੀ ਕਲਾਕਾਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਇੱਕ ਜੁਲਾਈ 2022 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।