ਗੁਰਿੰਦਰ ਡਿੰਪੀ (Gurinder Dimpy) ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ (Death) ਹੋ ਗਿਆ ਸੀ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਪਟਿਆਲਾ ਵਿਖੇ 13 ਨਵੰਬਰ ਨੂੰ ਪਵੇਗਾ । ਇਸ ਬਾਰੇ ਬਿੰਨੂ ਢਿੱਲੋਂ ਨੇ ਜਾਣਕਾਰੀ ਸਾਂਝੀ ਕੀਤੀ ਹੈ ।ਬਿੰਨੂ ਢਿੱਲੋਂ ਨੇ ਇਸ ਬਾਰੇ ਇੱਕ ਕਾਰਡ ਸਾਂਝਾ ਕਰਦੇ ਹੋਏ ਗੁਰਿੰਦਰ ਡਿੰਪੀ ਦੇ ਭੋਗ ਬਾਰੇ ਦੱਸਿਆ ਹੈ ।
Image source : Instagram
ਹੋਰ ਪੜ੍ਹੋ : ਸਲਮਾਨ ਖ਼ਾਨ ਤੋਂ ਲੈ ਕੇ ਬਾਦਸ਼ਾਹ, ਵਰੁਣ ਧਵਨ ਤੱਕ ਇਹ ਸਿਤਾਰੇ ਰਹੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ, ਜਾਣੋਂ ਕਿਸ ਤਰ੍ਹਾਂ ਦਿੱਤੀ ਮਾਤ
ਇਸ ਕਾਰਡ ‘ਚ ਦੱਸਿਆ ਗਿਆ ਹੈ ਕਿ ਗੁਰਿੰਦਰ ਡਿੰਪੀ ਦਾ ਭੋਗ ਅਤੇ ਅੰਤਿਮ ਅਰਦਾਸ 13 ਨਵੰਬਰ, ਦਿਨ ਐਤਵਾਰ ਨੂੰ ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ, ਅਰਬਨ ਅਸਟੇਟ, ਫੇਸ 3 ‘ਚ ਦੁਪਹਿਰ ਇੱਕ ਤੋਂ 2 ਵਜੇ ਤੱਕ ਪਾਇਆ ਜਾਵੇਗਾ ।ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦਾ ਦਿਹਾਂਤ ਹੋ ਗਿਆ ਸੀ ।
image Source : Instagram
ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਮਨਾ ਰਹੀ ਆਪਣੇ ਜੁੜਵਾ ਬੱਚਿਆਂ ਦਾ ਪਹਿਲਾ ਜਨਮ ਦਿਨ, ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ
ਉਨ੍ਹਾਂ ਨੇ ਮਹਿਜ਼ 47 ਸਾਲ ਦੀ ਉਮਰ ‘ਚ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ । ਉਨ੍ਹਾਂ ਨੇ ਕਈ ਫ਼ਿਲਮਾਂ ਲਿਖੀਆਂ ਸਨ ਅਤੇ ਮਰਹੂਮ ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਮੂਸਾ ਜੱਟ’ ਵੀ ਉਨ੍ਹਾਂ ਦੇ ਵੱਲੋਂ ਹੀ ਲਿਖੀ ਗਈ ਸੀ । ਇਸ ਤੋਂ ਇਲਾਵਾ ਉਹ ਹੋਰ ਕਈ ਫ਼ਿਲਮਾਂ ਦਾ ਹਿੱਸਾ ਵੀ ਰਹੇ ਸਨ ।
ਊੜਾ ਐੜਾ, ਜ਼ਖਮੀ, ਵਧਾਈਆਂ ਜੀ ਵਧਾਈਆਂ ਸਣੇ ਕਈ ਫ਼ਿਲਮਾਂ ਦੇ ਲਈ ਉਨ੍ਹਾਂ ਨੇ ਕੰਮ ਕੀਤਾ ਸੀ ।ਉਨ੍ਹਾਂ ਨੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।
View this post on Instagram
A post shared by Binnu Dhillon (@binnudhillons)