ਵੀਤ ਬਲਜੀਤ ਦੀ ਕਲਮ ‘ਚੋਂ ਨਿਕਲਿਆ ਗੀਤ ‘JIMMY CHOO’ ਗੁਰੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਗੀਤ ਛਾਇਆ ਟਰੈਂਡਿੰਗ ‘ਚ
Lajwinder kaur
November 8th 2019 12:32 PM --
Updated:
November 8th 2019 12:33 PM

ਪੰਜਾਬੀ ਗਾਇਕ ਗੁਰੀ ਆਪਣੇ ਨਵੇਂ ਗੀਤ ‘ਜਿੰਮੀ ਚੂ’ (Jimmy Choo) ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਉਹ ਗੀਤ ਐੱਮ ਪੀ 3 ਦੇ ਲੇਬਲ ਹੇਠ ਆਪਣਾ ਲਿਰਿਕਲ ਵੀਡੀਓ ਲੈ ਕੇ ਆਏ ਹਨ। ਇਸ ਗੀਤ ਦੇ ਬੋਲ ਨਾਮੀ ਗੀਤਕਾਰ ਵੀਤ ਬਲਜੀਤ ਦੀ ਕਲਮ ‘ਚੋਂ ਨਿਕਲੇ ਤੇ ਗੁਰੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ।
‘ਜਿੰਮੀ ਚੂ’ ਗਾਣਾ ਰਿਲੀਜ਼ ਤੋਂ ਬਾਅਦ ਟਰੈਂਡਿੰਗ ‘ਚ ਛਾਇਆ ਹੋਇਆ ਹੈ। ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ। ਗੁਰੀ ਇਸ ਤੋਂ ਪਹਿਲਾਂ ਵੀ ‘ਜਿੰਮੀ ਚੂ ਚੂ’ ਗੀਤ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਇਹ ਗੀਤ ਸਾਲ 2017 ‘ਚ ਆਇਆ ਸੀ ਜਿਸ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਸਨ।
ਗੱਲ ਕਰੀਏ ਗੁਰੀ ਦੇ ਕੰਮ ਦੀ ਤਾਂ ਉਹ ਪੰਜਾਬੀ ਗੀਤਾਂ ਤੋਂ ਇਲਾਵਾ ਪੰਜਾਬੀ ਫ਼ਿਲਮ ‘ਚ ਕਾਫੀ ਐਕਟਿਵ ਨੇ ਤੇ ਇਨੀਂ ਦਿਨੀ ਉਹ ਆਪਣੀ ਅਗਲੀ ਆਉਣ ਵਾਲੀ ਫ਼ਿਲਮੀ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ।