ਗੁਰੀ ਲੈ ਰਹੇ ਨੇ ਮੀਂਹ ਦਾ ਅਨੰਦ, ਤਸਵੀਰ ਸਾਂਝੀ ਕਰਕੇ ਕੀਤਾ ਪ੍ਰਮਾਤਮਾ ਦਾ ਧੰਨਵਾਦ
ਗੱਲ ਕਰੀਏ ਕੁਦਰਤ ਦੀ ਤਾਂ ਉਹ ਹਰ ਇਨਸਾਨ ਨੂੰ ਆਪਣੇ ਰੰਗ ‘ਚ ਰੰਗ ਹੀ ਲੈਂਦੀ ਹੈ। ਜੀ ਹਾਂ ਅਜਿਹੇ ਹੀ ਰੰਗਾਂ ‘ਚ ਨਜ਼ਰ ਆ ਰਹੇ ਨੇ ਪੰਜਾਬੀ ਗਾਇਕ ਤੇ ਐਕਟਰ ਗੁਰੀ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਧੰਨਵਾਦ ਪਰਮਾਤਮਾ ਇਸ ਰੰਗ-ਬਿਰੰਗੀ ਜ਼ਿੰਦਗੀ ਲਈ’ ਨਾਲ ਹੀ ਉਨ੍ਹਾਂ ਨੇ ਕਲਰਫੁਲ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
Thanks To God For This Colourful Life ❤️??????
ਹੋਰ ਵੇਖੋ:ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ ‘ਗੋਲ ਗੱਪੇ’ ਦਾ ਪੋਸਟਰ
ਤਸਵੀਰ ‘ਚ ਉਹ ਬਹੁਤ ਹੀ ਮਸਤੀ ਵਾਲੇ ਮੂਡ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਲਰ ਫੁਲ ਜੈਕਟ ਦੇ ਨਾਲ ਬਲੈਕ ਰੰਗ ਦੀ ਨਿਕਰ ਪਾਈ ਹੋਈ ਤੇ ਸਿਰ ਉੱਤੇ ਗਰਮ ਮਫਲਰ ਬੰਨਿਆ ਹੋਇਆ ਹੈ ਤੇ ਮੀਂਹ ਤੋਂ ਬਚਣ ਲਈ ਰੰਗਾਂ ਨਾਲ ਭਰੀ ਹੋਈ ਛੱਤਰੀ ਲਈ ਹੋਈ ਹੈ।
View this post on Instagram
ਗੁਰੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸ਼ਾਨਦਾਰ ਗੀਤ ਦਿੱਤੇ ਨੇ ਜਿਨ੍ਹਾਂ ‘ਚ ਨਿਰਾ ਇਸ਼ਕ, ਯਾਰ ਬੇਲੀ, ਬਿੱਲੀਆਂ ਬਿੱਲੀਆਂ ਅੱਖਾਂ, ਮਿਲ ਲੋ ਨਾ, ਜਿੰਮੀ ਚੂ ਚੂ, ਸੋਹਣਿਆ, ਦੂਰੀਆਂ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਸ਼ੁਮਾਰ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਸਿਕੰਦਰ 2’ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਆਗਾਜ਼ ਕਰ ਚੁੱਕੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਸੀ। ਜਿਸਦੇ ਚੱਲਦੇ ਉਹ ਏਨੀਂ ਦਿਨੀਂ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਨੇ, ਜਿਸਦੇ ਨਾਂਅ ਤਾਂ ਗੁਰੀ ਨੇ ਹਲੇ ਤੱਕ ਸ਼ੇਅਰ ਨਹੀਂ ਕੀਤਾ ਹੈ। ਪਰ ਸ਼ੂਟਿੰਗ ਸ਼ੁਰੂ ਹੋਣ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਸਨ। ਫੈਨਜ਼ ਵੱਲੋਂ ਬਹੁਤ ਹੀ ਬੇਸਬਰੀ ਨਾਲ ਉਨ੍ਹਾਂ ਦੀ ਨਵੀਂ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ।