ਇਸ ਮੁਟਿਆਰ ਪਿੱਛੇ ਗੁਰੀ ਦਾ ਹੋਇਆ ਬੁਰਾ ਹਾਲ, ਇਸ ਵੀਡੀਓ 'ਚ ਰੋ-ਰੋ ਦੱਸ ਰਹੇ ਨੇ ਹਾਲ

Lover : ਗਾਇਕ ਤੋਂ ਐਕਟਰ ਬਣੇ ਗੁਰੀ ਜੋ ਕਿ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਲਵਰ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਲਵਰ ਫ਼ਿਲਮ ਦੇ ਪੋਸਟਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। Pyar Karda ਟਾਈਟਲ ਹੇਠ ਰਿਲੀਜ਼ ਹੋਇਆ ਇਹ ਗੀਤ ਸੈਡ ਜ਼ੌਨਰ ਵਾਲਾ ਗੀਤ ਹੈ। ਜਿਸ ‘ਚ ਪਿਆਰ ‘ਚ ਟੁੱਟਿਆ ਹੋਇਆ ਆਸ਼ਿਕ ਆਪਣੇ ਦਿਲ ਦਾ ਦਰਦ ਸੁਣਾ ਰਿਹਾ ਹੈ।
ਹੋਰ ਪੜ੍ਹੋ : ਅੰਮ੍ਰਿਤ ਮਾਨ ਦਾ ਨਵਾਂ ਗੀਤ ‘Nikkiye Bhene’ ਹੋਇਆ ਰਿਲੀਜ਼, ਵਿਦੇਸ਼ ‘ਚ ਵੱਸਦਾ ਭਰਾ ਦੱਸ ਰਿਹਾ ਹੈ ਆਪਣੀ ਮੁਸ਼ਕਿਲਾਂ ਨੂੰ
ਜੀ ਹਾਂ ਗਾਣੇ ਦੇ ਵੀਡੀਓ ਚ ਦੇਖ ਸਕਦੇ ਹੋ ਗੁਰੀ ਦੀ ਵਧੀ ਹੋਈ ਦਾੜ੍ਹੀ, ਬਿਖਰੇ ਹੋਏ ਵਾਲ ਤੇ ਇੱਕ ਨਸ਼ੇੜੀ ਬਣੇ ਹੋਏ ਨਜ਼ਰ ਆ ਰਹੇ ਹਨ। ਗੀਤ ਦੀ ਸ਼ੁਰੂਆਤ ਗੁਰੀ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਉਸ ਨੂੰ ਛੱਡ ਕੇ ਨਾ ਜਾਈ। ਇਸ ਗੀਤ ਨੂੰ ਗਾਇਕ ਜੱਸ ਮਾਣਕ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ Babbu ਦੀ ਕਲਮ ਚੋਂ ਨਿਕਲੇ ਤੇ ਮਿਊਜ਼ਿਕ Sharry Nexus ਨੇ ਦਿੱਤਾ ਹੈ।
ਇਸ ਗੀਤ ਨੂੰ ਗੁਰੀ ਤੇ ਅਦਾਕਾਰਾ ਰੌਣਕ ਜੋਸ਼ੀ ਉੱਤੇ ਫਿਲਮਾਇਆ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੀ ਹਾਂ ਇਹ ਫ਼ਿਲਮ ਲਵ ਸਟੋਰੀ ਹੋਵੇਗੀ, ਜਿਸ ‘ਚ ਪਿਆਰ ਤੇ ਜੁਦਾਈ ਵਰਗੇ ਕਈ ਰੰਗ ਦੇਖਣ ਨੂੰ ਮਿਲਣਗੇ। ਜੇ ਗੱਲ ਕਰੀਏ ਫ਼ਿਲਮ ਦੀ ਤਾਂ ਉਸਦੀ ਸਟੋਰੀ ਤੇਜ ਨੇ ਲਿਖੀ ਹੈ । ਇਸ ਫ਼ਿਲਮ ਨੂੰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਮਿਲਕੇ ਡਾਇਰੈਕਟ ਕੀਤੀ ਹੈ। ਫ਼ਿਲਮ ਚ ਗੁਰੀ ਤੋਂ ਇਲਾਵਾ ਰੌਣਕ ਜੋਸ਼ੀ, ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ ਵਰਗੇ ਨਾਮੀ ਕਲਾਕਾਰ ਫ਼ਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਇੱਕ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜੇ ਗੱਲ ਕਰੀਏ ਗੁਰੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਨਿਰਾ ਇਸ਼ਕ, ਯਾਰ ਬੇਲੀ, ਬਿੱਲੀਆਂ ਬਿੱਲੀਆਂ ਅੱਖਾਂ, ਮਿਲ ਲੋ ਨਾ, ਜਿੰਮੀ ਚੂ ਚੂ, ਸੋਹਣਿਆ, ਦੂਰੀਆਂ, ਜ਼ਾਲਮਾ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਹੇ ਹਨ।