ਗੁਰੀ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ, ਫ਼ਿਲਮ ਲਵਰ ਦੀ ਸਫਲਤਾ ਦੇ ਨਾਲ ਕਰ ਦਿੱਤਾ ‘ਲਵਰ-2’ ਦਾ ਵੀ ਐਲਾਨ

ਪੰਜਾਬੀ ਸਿਨੇਮਾ ਜੋ ਕਿ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ ਅਤੇ ਆਪਣਾ ਦਾਇਰਾ ਤੇਜ਼ੀ ਦੇ ਨਾਲ ਵਧਾਅ ਰਿਹਾ ਹੈ। ਜਿਸ ਕਰਕੇ ਰੋਜ਼ਾਨਾ ਹੀ ਨਵੀਆਂ ਫ਼ਿਲਮਾਂ ਦੇ ਰਿਲੀਜ਼ ਨਾਲ ਨਵੀਆਂ ਫ਼ਿਲਮਾਂ ਦੇ ਐਲਾਨ ਹੋ ਰਹੇ। ਜੀ ਹਾਂ ਅਜਿਹੇ 'ਚ ਗਾਇਕ ਗੁਰੀ ਜੋ ਕਿ ਲਵਰ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਇਹ ਫ਼ਿਲਮ ਇੱਕ ਜੁਲਾਈ ਨੂੰ ਰਿਲੀਜ਼ ਹੋਈ ਹੈ, ਜਿਸ ਤੋਂ ਬਾਅਦ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੁਰੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਗੁੱਡ ਨਿਊਜ਼ ਦਿੰਦੇ ਹੋਏ ਦੱਸਿਆ ਹੈ ਕਿ ਉਹ ਫ਼ਿਲਮ ਦਾ ਸਿਕਵਲ ਭਾਗ ਵੀ ਲੈ ਕੇ ਆ ਰਹੇ ਹਨ।
ਹੋਰ ਪੜ੍ਹੋ : CM Bhagwant Mann Wedding: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਚੜ੍ਹਣਗੇ ਘੋੜੀ, ਕੱਲ੍ਹ ਕਰਨਗੇ ਵਿਆਹ
Image Source: Twitter
ਲਵਰ ਫ਼ਿਲਮ ਜੋ ਕਿ ਰੋਮਾਂਟਿਕ-ਕਾਮੇਡੀ ਡਰਾਮੇ ਵਾਲੀ ਫ਼ਿਲਮ ਹੈ। ਜਿਸ 'ਚ ਗੁਰੀ ਇੱਕ ਨਾਕਾਮ ਹੋਏ ਆਸ਼ਿਕ ਦੇ ਕਿਰਦਾਰ ਅਤੇ ਅਦਾਕਾਰਾ ਰੌਣਕ ਜੋਸ਼ੀ ਉਸਦੀ ਪ੍ਰੇਮਿਕਾ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਅੱਲੜ ਉਮਰ ਵਾਲਾ ਇਹ ਪਿਆਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਜਿਸ ਕਰਕੇ ਗੁਰੀ ਨੇ ਦੱਸਿਆ ਹੈ ‘ਲਾਲੀ ਦਾ ਹੀਰ ਲਈ ਪਿਆਰ ਮੋਹੱਬਤ ਦੇ ਉਸਦਾ ਸਫਰ ਦੀ ਸ਼ੁਰੂਆਤ ਹੈ ਜਿਹੜਾ ਕਦੇ ਖਤਮ ਨਹੀਂ ਹੁੰਦਾ...ਲਾਲੀ ਫਿਰ ਆਉਗਾ’। ਇਸ ਦੇ ਨਾਲ ਹੀ ਉਨ੍ਹਾਂ ਨੇ ਲਵਰ 2 ਦਾ ਐਲਾਨ ਕਰ ਦਿੱਤਾ ਹੈ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।
ਜੇ ਗੱਲ ਕਰੀਏ ਲਵਰ ਫ਼ਿਲਮ ਦੀ ਤਾਂ ਉਸ ‘ਚ ਗੁਰੀ ਨੇ ਮੁੱਖ ਭੂਮਿਕਾ ਨਿਭਾਈ ਹੈ, ਰੌਣਕ ਜੋਸ਼ੀ ਜੋ ਕਿ ਲੀਡ ਅਦਾਕਾਰਾ ਹੈ। ਇਸ ਫ਼ਿਲਮ ਵਿੱਚ ਰਾਜ ਧਾਲੀਵਾਲ, ਅਵਤਾਰ ਗਿੱਲ ਅਤੇ ਯਸ਼ਪਾਲ ਸ਼ਰਮਾ ਵਰਗੇ ਨਾਮੀ ਕਲਾਕਾਰ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ। ਇਹ ਫ਼ਿਲਮ ਬਾਕਸ ਆਫਿਸ ਉੱਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।
ਜੇ ਗੱਲ ਕਰੀਏ ਗੁਰੀ ਦੇ ਕੰਮ ਦੀ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਗਾਇਕ 'ਚ ਵਾਹ ਵਾਹੀ ਖੱਟਣ ਤੋਂ ਬਾਅਦ ਉਨ੍ਹਾਂ ਨੇ ਸਿਕੰਦਰ 2 ਦੇ ਨਾਲ ਅਦਾਕਾਰੀ ਦੇ ਖੇਤਰ 'ਚ ਆਪਣੇ ਹੱਥ ਅਜਮਾਇਆ। ਗੁਰੀ ਦੀ ਅਦਾਕਾਰੀ ਨੂੰ ਦਰਸ਼ਕਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਦੱਸ ਦਈਏ ਲਵਰ ਗੁਰੀ ਦੀ ਤੀਜੀ ਫ਼ਿਲਮ ਹੈ।
View this post on Instagram