ਗੁਰਦਾਸ ਮਾਨ ਦੇ ਗੀਤਾਂ ਚੋਂ ਆਉਂਦੀ ਹੈ ਮਿੱਟੀ ਦੀ ਮਹਿਕ,ਇਨਸਾਨ ਲਈ ਕਿੰਨੀ ਜ਼ਰੂਰੀ ਹੈ ਮਿੱਟੀ,ਵੇਖੋ ਗੁਰਦਾਸ ਮਾਨ ਦੇ ਇਸ ਵੀਡੀਓ 'ਚ

ਗੁਰਦਾਸ ਮਾਨ ਅਜਿਹੇ ਕਲਾਕਾਰ ਨੇ ਜੋ ਹਮੇਸ਼ਾ ਹੀ ਆਪਣੀ ਮਿੱਟੀ ਨਾਲ ਜੁੜੇ ਰਹੇ ਨੇ ਅਤੇ ਇਸ ਮਿੱਟੀ ਨੂੰ ਲੈ ਕੇ ਉਨ੍ਹਾਂ ਨੇ ਕਈ ਗੀਤ ਵੀ ਗਾਏ ਨੇ । ਉਨ੍ਹਾਂ ਨੇ ਆਪਣੇ ਗੀਤਾਂ ਦੇ ਜ਼ਰੀਏ ਵੀ ਮਿੱਟੀ ਨਾਲ ਜੁੜਨ ਦਾ ਸੁਨੇਹਾ ਲੋਕਾਂ ਨੂੰ ਦਿੱਤਾ ਹੈ । ਗੁਰਦਾਸ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਲੋਕਾਂ ਨੂੰ ਮਿੱਟੀ ਨਾਲ ਜੁੜਨ ਦਾ ਸੁਨੇਹਾ ਦਿੰਦੇ ਹੋਏ ਨਜ਼ਰ ਆ ਰਹੇ ਨੇ ।
ਹੋਰ ਵੇਖੋ :ਨਿਕ ਨੇ ਪ੍ਰਿਯੰਕਾ ਚੋਪੜਾ ਨੂੰ ਦਿੱਤਾ ਇਹ ਤੋਹਫਾ, ਕੀਮਤ ਸੁਣਕੇ ਉੱਡ ਜਾਣਗੇ ਹੋਸ਼
Gurdas Maan
ਗੁਰਦਾਸ ਮਾਨ ਦਾ ਕਹਿਣਾ ਹੈ ਕਿ ਲਾਲ ਮਿੱਟੀ ਚੋਂ ਹੀ ਲੱਭਦੇ ਨੇ।ਵੀਡੀਓ 'ਚ ਉਹ ਦੱਸ ਰਹੇ ਨੇ ਕਿ ਅੱਜ ਕੱਲ੍ਹ ਮਾਪੇ ਆਪਣੇ ਬੱਚਿਆਂ ਨੂੰ ਮਿੱਟੀ 'ਚ ਖੇਡਣ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਮਿੱਟੀ ਤੋਂ ਦੂਰ ਰੱਖਦੇ ਨੇ, ਜਿਸ ਕਾਰਨ ਉਹ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ । ਉਨ੍ਹਾਂ ਨੇ ਆਪਣੇ ਦੋਸਤ ਦੇ ਇੱਕ ਬੱਚੇ ਬਾਰੇ ਦੱਸਿਆ ਜਿਸ ਨੂੰ ਮਿੱਟੀ ਤੋਂ ਦੂਰ ਰੱਖਿਆ ਗਿਆ ਸੀ ਅਤੇ ਉਹ ਬੱਚਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ ।
ਹੋਰ ਵੇਖੋ :ਨਫ਼ਰਤਾਂ ਨੂੰ ਭੁਲਾ ਕੇ ਪਿਆਰ ਦੇ ਦੀਵੇ ਬਾਲਣ ਦਾ ਦਿੱਤਾ ਸੁਨੇਹਾ, ਗੀਤਕਾਰ ਜਾਨੀ ਨੇ ਵੀਡੀਓ ਕੀਤਾ ਸਾਂਝਾ
https://www.facebook.com/GurdasMaanJi.786/videos/2078467172225300/
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਉਹ ਬਚਪਨ 'ਚ ਨੰਗੇ ਪੈਰੀਂ ਭੱਜਦੇ ਸਨ ਅਤੇ ਜ਼ਿੰਦਗੀ 'ਚ ਏਨੀ ਕੰਡੀਸ਼ਨਿੰਗ ਹੋਈ ਕਿ ਰੱਬ ਕਰੇ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੰਡੀਸ਼ਨਿੰਗ ਮਿਲੇ ।ਹਾਲਾਂਕਿ ਇਹ ਵੀਡੀਓ ਕਾਫੀ ਪੁਰਾਣਾ ਹੈ,ਪਰ ਇਸ ਵੀਡੀਓ 'ਚ ਉਹ ਆਪਣੀ ਜ਼ਿੰਦਗੀ ਦੇ ਅਜਿਹੇ ਤਜ਼ਰਬੇ ਸਾਂਝੇ ਕਰ ਰਹੇ ਨੇ ਜੋ ਕਿ ਸੋਲਾਂ ਆਨੇ ਸੱਚ ਨੇ ।