ਜਦੋਂ ਗੁਰਦਾਸ ਮਾਨ ਦੇ ਸਟੇਜ ਤੇ ਹੁੰਦਿਆਂ ਛੋਟੀ ਜਿਹੀ ਬੱਚੀ ਨੇ ਲੁੱਟ ਲਿਆ ਮੇਲਾ, ਦੇਖੋ ਵੀਡੀਓ
ਜਦੋਂ ਗੁਰਦਾਸ ਮਾਨ ਦੇ ਸਟੇਜ ਤੇ ਹੁੰਦਿਆਂ ਛੋਟੀ ਜਿਹੀ ਬੱਚੀ ਨੇ ਲੁੱਟ ਲਿਆ ਮੇਲਾ, ਦੇਖੋ ਵੀਡੀਓ : ਗੁਰਦਾਸ ਮਾਨ ਪੰਜਾਬ ਦੇ ਉਹ ਹੀਰੇ ਹਨ ਜਿੰਨ੍ਹਾਂ ਨੇ ਪੰਜਾਬੀਅਤ ਅਤੇ ਸਾਫ਼ ਸੁਥਰੀ ਗਾਇਕੀ ਨੂੰ ਦੁਨੀਆਂ ਦੇ ਕੋਨੇ ਕੋਨੇ 'ਚ ਪਹੁੰਚਾਇਆ ਹੈ। ਉਹਨਾਂ ਦੇ ਅਖਾੜਿਆਂ 'ਚ ਪਹੁੰਚੇ ਲੋਕ ਪੱਬਾਂ ਭਾਰ ਹੋ ਕੇ ਗੁਰਦਾਸ ਮਾਨ ਨੂੰ ਸੁਣਦੇ ਹਨ। ਪਰ ਸਟੇਜ 'ਤੇ ਗੁਰਦਾਸ ਮਾਨ ਦੇ ਹੁੰਦਿਆਂ ਕੋਈ ਹੋਰ ਮੇਲਾ ਲੁੱਟ ਕੇ ਲੈ ਜਾਵੇ ਇਹ ਟਾਂਵਾਂ ਟਾਂਵਾਂ ਹੀ ਦੇਖਣ ਨੂੰ ਮਿਲਦਾ ਹੈ, ਪਰ ਅਜਿਹਾ ਵੀ ਹੁੰਦਾ ਹੈ। ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਸ ਵੀਡੀਓ 'ਚ ਛੋਟੀ ਜਿਹੀ ਬੱਚੀ ਸਟੇਜ 'ਤੇ ਆਉਂਦੀ ਹੈ ਕਿ ਗੁਰਦਾਸ ਮਾਨ ਸਾਹਿਬ ਵੀ ਇੱਕ ਪਾਸੇ ਖੜੇ ਹੋ ਕੇ ਉਸ ਨੂੰ ਦੇਖਣ ਲੱਗਦੇ ਹਨ। ਇਸ ਬੱਚੀ ਦਾ ਗੁਰਦਾਸ ਮਾਨ ਹੋਰਾਂ ਦੇ ਗੀਤ ਆਪਣਾ ਪੰਜਾਬ ਹੋਵੇ 'ਤੇ ਪਾਇਆ ਭੰਗੜਾ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ।
ਭੀੜ ਵੀ ਬੱਚੀ ਵੱਲੋਂ ਪਾਏ ਜਾ ਰਹੇ ਭੰਗੜੇ ਲਈ ਖ਼ੂਬ ਉਤਸਾਹਿਤ ਕਰ ਰਹੀ ਹੈ। ਗੁਰਦਾਸ ਮਾਨ ਖ਼ੁਦ ਬੱਚੀ ਦੇ ਹੌਂਸਲੇ ਤੇ ਜਜ਼ਬੇ ਨੂੰ ਦੇਖ ਹੈਰਾਨ ਅਤੇ ਖ਼ੁਸ਼ ਹੁੰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਦਰਸ਼ਕਾਂ ਵੱਲੋਂ ਸ਼ੇਅਰ ਵੀ ਕੀਤਾ ਜਾ ਰਿਹਾ ਹੈ।
View this post on Instagram
Teeja gaana keda gaiye? ? mildey han aj Shaam NEW YORK COLDEN CENTER
ਗੁਰਦਾਸ ਮਾਨ ਦਾ ਇਹ ਗੀਤ ਨਾਮਵਰ ਗੀਤਕਾਰ ਮੱਖਣ ਬਰਾੜ ਹੋਰਾਂ ਦਾ ਲਿਖਿਆ ਹੈ, ਜਿਸ ਨੂੰ ਸੁਣ ਵਿਦੇਸ਼ਾਂ 'ਚ ਬੈਠਾ ਪੰਜਾਬੀ ਵੀ ਮਨ ਹੀ ਮਨ ਅੰਦਰ ਪੰਜਾਬ ਦੀ ਸੈਰ ਕਰ ਆਉਂਦਾ ਹੈ।