ਗੁਰਦਾਸ ਮਾਨ ਨੇ ਬੇਟੇ ਦਾ ਜਨਮ ਦਿਨ ਬਹੁਤ ਸਾਦੇ ਅੰਦਾਜ਼ ‘ਚ ਮਨਾਇਆ, ਵੇਖੋ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ
Shaminder
December 23rd 2021 11:01 AM
ਸੋਨਮ ਬਾਜਵਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਸੋਨਮ(Sonam Bajwa) ਬਾਜਵਾ ਗੁਰਦਾਸ ਮਾਨ (Gurdas Maan) ਦੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸੋਨਮ ਬਾਜਵਾ ਗੁਰਦਾਸ ਮਾਨ ਦੀ ਪਤਨੀ ਮਨਜੀਤ ਮਾਨ ਦੇ ਨਾਲ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਵੀ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਬੀਤੇ ਦਿਨ ਗੁਰਿਕ ਮਾਨ ( gurickk maan) ਦਾ ਜਨਮ ਦਿਨ ਸੀ ਅਤੇ ਇਸ ਮੌਕੇ ਹੋ ਸਕਦਾ ਹੈ ਕਿ ਸੋਨਮ ਬਾਜਵਾ ਗੁਰਿਕ ਦੇ ਜਨਮ ਦਿਨ ‘ਤੇ ਮਾਨ ਸਾਹਿਬ ਦੇ ਘਰ ਪਹੁੰਚੀ ਹੋਵੇ ।