ਇਸ ਜੋੜੇ ਨੂੰ ਸਾਡਾ ਸਲਾਮ,ਸਮਾਜ ਦੀ ਭਲਾਈ ਲਈ ਕਰ ਰਹੇ ਇਸ ਤਰ੍ਹਾਂ ਦੇ ਕੰਮ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਮਾਨਸਾ ਦਾ ਇੱਕ ਜੋੜਾ ਵਾਤਾਵਰਨ ਨੂੰ ਬਚਾਉਣ ਲਈ ਅਨੋਖੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ । ਮਾਨਸਾ ਦੇ ਰਹਿਣ ਵਾਲੇ ਗੁਰਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਡੀ.ਸੀ.ਦਫ਼ਤਰ 'ਚ ਮੁਲਾਜ਼ਮ ਹਨ ।ਪਰ ਵਾਤਾਵਰਨ 'ਚ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਬੇਹੱਦ ਚਿੰਤਿਤ ਵੀ ਹਨ ਅਤੇ ਸਮਾਜ ਪ੍ਰਤੀ ਆਪਣੇ ਫਰਜ਼ ਨੂੰ ਸਮਝਦੇ ਹੋਏ ਇਨ੍ਹਾਂ ਨੇ ਲੋਕਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਆਪਣੇ ਹੀ ਤਰੀਕੇ ਨਾਲ ਹੰਭਲਾ ਮਾਰ ਰਹੇ ਹਨ ।
ਹੋਰ ਵੇਖੋ :ਮਾਨਸਾ ਦੇ ਜੰਮਪਲ ਅਮਨ ਧਾਲੀਵਾਲ ਦਾ ਅੱਜ ਹੈ ਜਨਮ ਦਿਨ,ਬਾਲੀਵੁੱਡ ‘ਚ ਫ਼ਿਲਮ ‘ਯੋਧਾ ਅਕਬਰ’ ‘ਚ ਵੀ ਕੀਤਾ ਕੰਮ2019
gurdarshan singh
ਦੋਵੇਂ ਹਰ ਰੋਜ਼ ਸਬਜ਼ੀ ਮੰਡੀ 'ਚ ਜਾਂਦੇ ਹਨ ਅਤੇ ਕੱਪੜੇ ਤੋਂ ਬਣੇ ਥੈਲੇ ਲੋਕਾਂ ਨੂੰ ਮੁਫ਼ਤ 'ਚ ਵੰਡਦੇ ਹਨ ।
ਇਸ ਜੋੜੇ ਦਾ ਕਹਿਣਾ ਹੈ ਕਿ ਪਾਲੀਥੀਨ ਦੇ ਨਾਲ ਵਾਤਾਵਰਨ ਦਾ ਬਹੁਤ ਨੁਕਸਾਨ ਹੁੰਦਾ ਹੈ ਜਿਸ ਕਾਰਨ ਉਹ ਖੁਦ ਇਹ ਥੈਲੇ ਲੈ ਕੇ ਮੰਡੀ 'ਚ ਜਾਂਦੇ ਹਨ ਅਤੇ ਸਬਜ਼ੀ ਖਰੀਦਣ ਆਏ ਲੋਕਾਂ ਨੂੰ ਵੰਡਦੇ ਹਨ ।
gurdarshan singh
ਚਰਨਜੀਤ ਕੌਰ ਖੁਦ ਪੁਰਾਣੇ ਕੱਪੜਿਆਂ ਦੇ ਥੈਲੇ ਤਿਆਰ ਕਰਦੇ ਹਨ ਅਤੇ ਮੰਡੀ 'ਚ ਵੰਡਦੇ ਹਨ । ਵਾਤਾਵਰਨ ਨੂੰ ਬਚਾਉਣ ਲਈ ਇਸ ਜੋੜੀ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਵਾਕਏ ਹੀ ਕਾਬਿਲੇਤਾਰੀਫ ਹੈ । ਸਾਨੂੰ ਵੀ ਇਸ ਜੋੜੇ ਤੋਂ ਪ੍ਰੇਰਣਾ ਲੈ ਕੇ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ।