ਗਲੀ ਬੁਆਏ ਦੇ ਰੈਪਰ MC Tod Fod ਦਾ ਹੋਇਆ ਦੇਹਾਂਤ, ਰਣਵੀਰ ਸਿੰਘ ਤੇ ਸਿਧਾਂਤ ਚਤੁੱਰਵੇਦੀ ਨੇ ਪ੍ਰਗਟਾਇਆ ਦੁਖ

ਗਲੀ ਬੁਆਏ ਫੇਮ ਰੈਪਰ ਐਮ ਸੀ ਤੋੜ ਫੋੜ (MC TodFod) ਦੇ ਨਾਂ ਨਾਲ ਮਸ਼ਹੂਰ ਰੈਪਰ ਧਰਮੇਸ਼ ਪਰਮਾਰ (Rapper Dharmesh Parmar) ਦਾ ਦੇਹਾਂਤ ਹੋ ਗਿਆ ਹੈ। ਉਹ 24 ਸਾਲਾਂ ਦਾ ਸੀ। ਧਰਮੇਸ਼ ਮੁੰਬਈ ਦੇ ਸਟ੍ਰੀਟ ਰੈਪਰਸ ਗਰੁੱਖ ਦੀ ਮਸ਼ਹੂਰ ਹਸਤੀਆਂ ਚੋਂ ਇੱਕ ਸੀ। ਐਮਸੀ ਆਪਣੇ ਗੁਜਰਾਤੀ ਰੈਪ (Gujarati Rap) ਕਰਨ ਲਈ ਕਾਫੀ ਮਸ਼ਹੂਰ ਸੀ। ਗਲੀ ਬੁਆਏ ਦੇ ਅਦਾਕਾਰ ਰਣਵੀਰ ਸਿੰਘ ਤੇ ਸਿਧਾਂਤ ਚਤੁੱਰਵੇਦੀ ਨੇ ਉਸ ਦੀ ਮੌਤ 'ਤੇ ਦੁਖ ਪ੍ਰਗਟਾਇਆ ਹੈ।
ਕੁਝ ਸਾਲ ਪਹਿਲਾਂ ਧਰਮੇਸ਼ ਨੇ ਰਣਵੀਰ ਸਿੰਘ (Ranveer Singh) ਦੀ ਫਿਲਮ 'ਗਲੀ ਬੁਆਏ' (Gully Boy) ਦੇ ਸਾਉਂਡਟ੍ਰੈਕ ਲਈ ਆਪਣੀ ਆਵਾਜ਼ ਦਿੱਤੀ ਸੀ। ਉਹ ਸਵਦੇਸ਼ੀ ਨਾਮ ਦੇ ਗਾਇਕ ਬੈਂਡ ਦਾ ਹਿੱਸਾ ਸੀ। ਬੈਂਡ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਐਮਸੀ ਯਾਨੀ ਧਰਮੇਸ਼ ਪਰਮਾਰ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦੀ ਅਧਿਕਾਰਤ ਤੌਰ 'ਤੇ ਉਸਦੇ ਪਰਿਵਾਰ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।
Instagram Story by Ranveer Singh
ਹੋਰ ਪੜ੍ਹੋ : 'ਰਾਧੇ ਸ਼ਿਆਮ' OTT ਰਿਲੀਜ਼ ਡੇਟ: ਜਾਣੋ ਤੁਸੀਂ ਪ੍ਰਭਾਸ ਦੀ ਨਵੀਂ ਫ਼ਿਲਮ ਆਨਲਾਈਨ ਕਿੱਥੇ ਦੇਖ ਸਕਦੇ ਹੋ?
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਬੈਂਡ ਸਵਦੇਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਖਾਸ ਅੰਦਾਜ਼ 'ਚ ਰੈਪਰ ਐੱਮ.ਸੀ.ਤੋੜੋੜ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ। ਦਰਅਸਲ, ਉਨ੍ਹਾਂ ਨੂੰ ਇਹ ਸ਼ਰਧਾਂਜਲੀ ਹਾਲ ਹੀ ਵਿੱਚ ਹੋਏ ‘ਸਵਦੇਸ਼ੀ ਮੇਲੇ’ ਵਿੱਚ ਐਮ ਸੀ ਦੀ ਚੰਗੀ ਪਰਫਾਰਮੈਂਸ ਦੀ ਇੱਕ ਵੀਡੀਓ ਪੋਸਟ ਕਰਕੇ ਦਿੱਤੀ ਗਈ ਹੈ। ਇਹ ਸ਼ੋਅ ਐਮਸੀ ਤੋੜ ਫੋੜ ਯਾਨੀ ਕਿ ਧਰਮੇਸ਼ ਦਾ ਆਖ਼ਰੀ ਸ਼ੋਅ ਸਾਬਿਤ ਹੋਇਆ।
Instagram Story by Ranveer Singh
ਐਮ ਸੀ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਫੈਨਜ਼ ਬਹੁਤ ਹੈਰਾਨ ਤੇ ਸਦਮੇ ਵਿੱਚ ਹਨ। ਉਸ ਦੇ ਦੇਹਾਂਤ ਉੱਤੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Ranveer singh) ਅਤੇ ਸਿਧਾਂਤ ਚਤੁੱਰਵੇਦੀ (Siddhant Chaturvedi) ਨੇ ਦੁਖ ਪ੍ਰਗਟਾਇਆ ਹੈ। ਉਨ੍ਹਾਂ ਨੇ ਉਸ ਦੇ ਪਰਿਵਾਰ ਲਈ ਸੰਵੇਦਨਾ ਪ੍ਰਗਟਾਈ ਹੈ। ਰਣਵੀਰ ਸਿੰਘ ਤੇ ਸਿਧਾਂਤ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਐਮਸੀ ਦੀ ਤਸਵੀਰ ਸ਼ੇਅਰ ਕਰਕੇ ਉਸ ਨੂੰ ਯਾਦ ਕੀਤਾ।
View this post on Instagram