
ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫ਼ਿਲਮ ਗਲੀ ਬੁਆਏ ਹੁਣ ਬੁਸਾਨ ਫ਼ਿਲਮ ਫੈਸਟੀਵਲ ‘ਚ ਵਿਖਾਈ ਜਾਵੇਗੀ । ਇਹ ਫ਼ਿਲਮ ਜਦੋਂ ਰਿਲੀਜ਼ ਹੋਈ ਸੀ ਤਾਂ ਇਸ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਲੋਕਾਂ ਦੀ ਪਸੰਦ ਨੂੰ ਧਿਆਨ ‘ਚ ਰੱਖਦੇ ਹੋਏ ਹੁਣ ਇਸ ਫ਼ਿਲਮ ਨੂੰ ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ‘ਚ ਸੱਦਾ ਦਿੱਤਾ ਗਿਆ ਹੈ।ਰਣਵੀਰ ਸਿੰਘ ਅਤੇ ਆਲਿਆ ਭੱਟ ਦੀ ਫਿਲਮ 'ਗਲੀ ਬੁਲਾਏ' ਆਪਣੀ ਰਿਲੀਜ਼ ਤੋਂ ਬਾਅਦ ਹੀ ਆਪਣੇ ਦਮਦਾਰ ਕੰਟੈਂਟ ਲਈ ਕਾਫੀ ਤਾਰੀਫ਼ਾਂ ਬਟੌਰ ਚੁੱਕੇ ਹਨ।
ਫਿਲਮ ਨੂੰ ਲੋਕਾਂ ਦੀ ਪਸੰਦ ਦੀ ਮੰਗ 'ਤੇ ਰਿਕਵੈਸਟ ਹੁਣ 'ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ' 'ਚ ਵੀ ਸੱਦਾ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਸਤੋਂ ਪਹਿਲਾਂ 'ਗਲੀ ਬੁਆਏ' ਨੂੰ ਸਾਲ 2019 'ਚ 92ਵੇਂ ਆਸਕਰ ਐਵਾਰਡ 'ਚ ਨੋਮੀਨੇਟ ਕੀਤਾ ਗਿਆ ਸੀ। ਹਾਲਾਂਕਿ ਫਿਲਮ ਆਸਕਰ ਜਿੱਤਣ ਤੋਂ ਅਸਫ਼ਲ ਰਹੀ ਸੀ। ਜੋਇਆ ਅਖ਼ਤਰ ਦੇ ਨਿਰਦੇਸ਼ਨ 'ਚ ਬਣੀ 'ਗਲੀ ਬੁਆਏ' ਟਾਪ 10 ਮੂਵੀਜ਼ 'ਚ ਵੀ ਆਪਣੀ ਥਾਂ ਨਹੀਂ ਬਣਾ ਪਾਈ ਸੀ ਅਤੇ ਆਸਕਰ ਦੀ ਰੇਸ ਤੋਂ ਬਾਹਰ ਹੋ ਗਈ ਸੀ।