ਬਾਲੀਵੁੱਡ ਦੇ ਇਹਨਾਂ ਸਿਤਾਰਿਆਂ ਦਾ ਨਾਂ ਦਰਜ ਹੈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ 'ਚ, ਜਾਣੋਂ ਕਾਰਨ

ਬਾਲੀਵੁੱਡ ਦੇ ਅਦਾਕਾਰ ਸਭ ਤੋਂ ਨਿਰਾਲੇ ਹਨ । ਇਹਨਾਂ ਸਿਤਾਰਿਆਂ ਦੇ ਨਾਂ ਤੇ ਕਈ ਰਿਕਾਰਡ ਕਾਇਮ ਹਨ । ਕੁਝ ਅਦਾਕਾਰ ਤਾਂ ਇਸ ਤਰ੍ਹਾਂ ਦੇ ਹਨ ਜਿਹਨਾਂ ਦੇ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ ਹਨ । ਇਸ ਸਦੀ ਦੇ ਮਹਾ ਨਾਇਕ ਅਮਿਤਾਭ ਬੱਚਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 19 ਗਾਇਕਾਂ ਨਾਲ 'ਹਨੂੰਮਾਨ ਚਾਲੀਸਾ' ਗਾਇਆ ਸੀ, ਜਿਸ ਕਰਕੇ ਉਨ੍ਹਾਂ ਦਾ ਨਾਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ 'ਚ ਦਰਜ ਹੈ।
Amitabh_Bachchan
ਅਮਿਤਾਭ ਬੱਚਨ ਵਾਂਗ ਸ਼ਾਹਰੁਖ ਖਾਨ ਨੇ 2013 'ਚ ਸਭ ਤੋਂ ਜ਼ਿਅਦਾ ਕਮਾਈ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਸੀ । ਇਸ ਕਰਕੇ ਉਨ੍ਹਾਂ ਦਾ ਨਾਂ ਵੀ ਇਸ ਬੁੱਕ 'ਚ ਸ਼ਾਮਿਲ ਕੀਤਾ ਗਿਆ ਹੈ। ਕਿੰਗ ਖ਼ਾਨ ਨੇ 2013 'ਚ 220.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
Shahrukh Khan
ਅਦਾਕਾਰਾ ਸੋਨਾਕਸ਼ੀ ਸਿਨ੍ਹਾ ਦੇ ਨਾਂ ਤੇ ਵੀ ਰਿਕਾਰਡ ਕਾਇਮ ਹੈ ਉਹਨਾਂ ਨੇ 2016 'ਚ ਆਪਣਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਕਰਵਾਇਆ ਸੀ । ਉਹਨਾਂ ਨੇ ਇੱਕ ਇਵੈਂਟ 'ਚ ਹਿੱਸਾ ਲੈ ਕੇ ਇੱਕ ਹੀ ਸਮੇਂ 'ਚ ਕਾਫੀ ਔਰਤਾਂ ਨਾਲ ਆਪਣੇ ਨਹੁੰ ਪੇਂਟ ਕਰਵਾ ਸਭ ਤੋਂ ਜ਼ਿਆਦਾ ਲੋਕਾਂ ਦਾ ਵਿਸ਼ਵ ਰਿਕਾਰਡ ਬਣਾਇਆ ਸੀ।
Sonakshi Sinha
ਕੈਟਰੀਨਾ ਕੈਫ ਵੀ ਇਸ ਮਾਮਲੇ 'ਚ ਪਿੱਛੇ ਨਹੀਂ। ਉਸ ਨੇ 2013 'ਚ ਐਕਟਰਸ ਦੇ ਤੌਰ 'ਤੇ ਸਭ ਤੋਂ ਜ਼ਿਆਦਾ 63.75 ਕਰੋੜ ਦੀ ਕਮਾਈ ਕਰ ਇਸ ਖਿਤਾਬ ਨੂੰ ਆਪਣੇ ਨਾਂ ਕੀਤਾ ਸੀ।
Katrina Kaif
ਵੱਡੇ ਮੀਆਂ ਤੋਂ ਵੱਡੇ ਮੀਆਂ ਛੋਟੇ ਮੀਆਂ ਯਾਨੀ ਜੁਨੀਅਰ ਬੱਚਨ ਅਭਿਸ਼ੇਕ ਵੀ ਇਸ ਬੁੱਕ 'ਚ ਆਪਣੇ ਨਾਂ ਦੀ ਐਂਟਰੀ ਕਰਵਾ ਚੁੱਕੇ ਹਨ। ਆਪਣੀ ਫ਼ਿਲਮ 'ਦਿੱਲੀ 6' ਦੀ ਪ੍ਰਮੋਸ਼ਨ ਸਮੇਂ ਉਨ੍ਹਾਂ ਨੇ 12 ਘੰਟੇ 'ਚ ਸਭ ਤੋਂ ਜ਼ਿਆਦਾ ਪਬਲਿਕ ਅਪੀਅਰੈਂਸ ਕੀਤੀ ਸੀ।
Abhishek Bachchan
ਬਾਲੀਵੁੱਡ 'ਚ ਲੰਬੇ ਸਮੇਂ ਤਕ ਮੁੱਖ ਕਿਰਦਾਰ ਨਿਭਾਉਣ ਕਾਰਨ ਐਕਟਰ ਅਸ਼ੋਕ ਕੁਮਾਰ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਹੈ।
Ashok Kumar
ਬਾਲੀਵੁੱਡ ਦੀ 'ਕਪੂਰ ਫੈਮਿਲੀ' ਦਾ ਨਾਂ ਵੀ ਗਿਨੀਜ਼ ਬੁੱਕ 'ਚ ਹੈ ਕਿਉਂਕਿ ਇਹ ਹੁਣ ਤਕ ਦੀ ਸਭ ਤੋਂ ਪੁਰਾਣੀ ਤੇ ਵੱਡੀ ਫੈਮਿਲੀ ਹੈ ਜੋ ਅਜੇ ਵੀ ਫ਼ਿਲਮਾਂ 'ਚ ਕੰਮ ਕਰ ਰਹੀ ਹੈ।
kapoor family
ਬਾਲੀਵੁੱਡ ਸਿੰਗਰ ਆਸ਼ਾ ਭੌਂਸਲੇ ਨੇ 2011 ਅਕਤੂਬਰ 'ਚ ਭਾਰਤੀ ਭਾਸ਼ਾਵਾਂ 'ਚ 11੦੦੦ ਗਾਣਿਆਂ 'ਤੇ ਸਟੂਡੀਓ ਰਿਕਾਰਡਿੰਗ ਕਰ ਗਿਨੀਜ਼ ਬੁੱਕ 'ਚ ਐਂਟਰੀ ਕੀਤੀ ਹੋਈ ਹੈ।
asha bhosleਇੱਕ ਦਿਨ 'ਚ 28 ਗਾਣੇ ਗਾ ਕੇ 1993 'ਚ ਸਿੰਗਰ ਕੁਮਾਰ ਸਾਨੂ ਨੇ ਵੀ ਗਿਨੀਜ਼ ਬੁੱਕ 'ਚ ਆਪਣੇ ਨਾਂ ਨੂੰ ਚਮਕਾਇਆ ਹੈ।
Kumar Sanu