ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ? ਸ਼ਾਹਰੁਖ ਖ਼ਾਨ ਤੋਂ ਲੈ ਕੇ ਸਲਮਾਨ ਖ਼ਾਨ ਨੂੰ ਨਚਾ ਚੁੱਕੇ ਨੇ ਆਪਣੇ ਗੀਤਾਂ ‘ਤੇ

Guess who: ਸੋਸ਼ਲ ਮੀਡੀਆ ਉੱਤੇ ਕਲਾਕਾਰਾਂ ਦੀਆਂ ਅਕਸਰ ਹੀ ਪੁਰਾਣੀਆਂ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਹਨ। ਪ੍ਰਸ਼ੰਸਕ ਵੀ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੈਰਾਨ ਵੀ ਹੁੰਦੇ ਹਨ। ਇਸ ਪੁਰਾਣੀ ਤਸਵੀਰ ਵਿੱਚ ਨਜ਼ਰ ਆ ਰਹੇ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ? ਇਸ ਤਸਵੀਰ ਵਿੱਚ ਜੋ ਗੱਭਰੂ ਨਜ਼ਰ ਆ ਰਿਹਾ ਹੈ, ਅੱਜ ਇਹ ਪਾਲੀਵੁੱਡ ਅਤੇ ਬਾਲੀਵੁੱਡ ਦਾ ਨਾਮੀ ਕਲਾਕਾਰ ਹੈ। ਇਸ ਗਾਇਕ ਨੇ ਕਈ ਬਾਲੀਵੁੱਡ ਕਲਾਕਾਰਾਂ ਨੂੰ ਆਪਣੇ ਗੀਤਾਂ ਉੱਤੇ ਨਚਾਇਆ ਹੈ।
ਹੋਰ ਪੜ੍ਹੋ : ਨਵਾਂ ਗੀਤ ‘Morey Saiyaan Ji’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਿਹਾ ਹੈ ਮਨਿੰਦਰ ਬੁੱਟਰ ਤੇ ਜੈਸਮੀਨ ਭਸੀਨ ਦੀ ਰੋਮਾਂਟਿਕ ਕਮਿਸਟਰੀ
image source: Instagram
ਜੀ ਹਾਂ ਇਸ ਤਸਵੀਰ ਵਿੱਚ ਨਜ਼ਰ ਆ ਰਿਹਾ ਮੁੰਡਾ ਹੋਰ ਕੋਈ ਨਹੀਂ ਸਗੋਂ ਪਾਲੀਵੁੱਡ ਅਤੇ ਬਾਲੀਵੁੱਡ ਦੇ ਨਾਮੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਹੈ। ਜੀ ਹਾਂ ਰੈਪਰ/ਗਾਇਕ ਯੋ ਯੋ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਹ ਤਸਵੀਰ ਹਾਲ ਹੀ ਵਿੱਚ ਸ਼ੇਅਰ ਕੀਤੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ।
image source: Instagram
ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਪਿਛਲੇ ਸਮੇਂ ਤੋਂ ਹਨੀ ਸਿੰਘ ਦਾ ਨਾਂ ਉਨ੍ਹਾਂ ਦੇ ਗੀਤਾਂ ਦੀ ਬਜਾਏ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ ‘ਚ ਹਨੀ ਸਿੰਘ ਦਾ ਆਪਣੀ ਸਾਬਕਾ ਪਤਨੀ ਸ਼ਾਲਿਨੀ ਸਿੰਘ ਨਾਲ ਤਲਾਕ ਹੋ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਿਕ ਹਨੀ ਸਿੰਘ ਕਿਸੇ ਅਦਾਕਾਰਾ ਨੂੰ ਡੇਟ ਕਰ ਰਹੇ ਹਨ।
image source: Instagram
View this post on Instagram