ਅੱਜ ਕਲ ਹਰ ਵਕ਼ਤ ਚਰਚਾ ਵਿਚ ਰਹਿਣ ਵਾਲੀ ਨਵਵਿਆਹੀ ਜੋੜੀ ਅਨੁਸ਼ਕਾ ਅਤੇ ਵਿਰਾਟ ਲਗਦਾ ਆਪਣੇ ਆਪਣੇ ਕੰਮਾਂ ਵਿਚ ਕੁਝ ਜ਼ਿਆਦਾ ਹੀ ਵਿਅਸਤ ਨੇ | ਜਿਸ ਕਰਕੇ ਉਹ ਆਪਸ ਵਿਚ ਮਿਲ ਵੀ ਨਹੀਂ ਪਾਉਂਦੇ | ਹਾਲ ਹੀ 'ਚ ਅਨੁਸ਼ਕਾ ਨੇ ਸੋਸ਼ਲ ਮੀਡਿਆ ਤੇ ਇਕ ਤਸਵੀਰ ਸਾਂਝਾ ਕਿੱਤੀ ਜਿਸ ਵਿਚ ਉਹ ਆਪਣੇ ਪਾਲਤੂ ਜਾਨਵਰ ਦੇ ਨਾਲ ਹੈ ਅਤੇ ਕੈਪਸ਼ਨ ਵਿਚ ਲਿਖਿਆ ਹੈ "Guess who chilled with me on my day off" |
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਤੇ ਬਾਲੀਵੁੱਡ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਇਨੀ ਦਿਨੀਂ ਪਤੀ ਤੋਂ ਕਾਫੀ ਦੂਰ ਹੈ। ਅਸਲ 'ਚ ਵਿਰਾਟ ਦੱਖਣੀ ਅਫਰੀਕਾ 'ਚ ਕਠਿਨ ਪ੍ਰੀਖਿਆ ਦੇ ਰਿਹਾ ਹੈ। ਭਾਰਤੀ ਟੀਮ ਦੱਖਣੀ ਅਫਰੀਕਾ 'ਚ ਹੁਣ ਤੱਕ ਦੋ ਮੈਚ ਹਾਰ ਚੁੱਕੀ ਹੈ। ਤੀਜਾ ਮੈਚ ਚੱਲ ਰਿਹਾ ਹੈ ਤੇ ਇਸ 'ਚ ਭਾਰਤੀ ਕ੍ਰਿਕਟ ਟੀਮ ਮੁਸ਼ਕਿਲ 'ਚ ਨਜ਼ਰ ਆ ਰਹੀ ਹੈ। ਦੂਜੇ ਪਾਸੇ ਅਨੁਸ਼ਕਾ ਸ਼ਰਮਾ ਇਸ ਮੈਚ ਦੀ ਟੈਸ਼ਨ ਤੋਂ ਦੂਰ ਬਹੁਤ ਹੀ ਕੂਲ ਅੰਦਾਜ਼ 'ਚ ਆਪਣੀਆਂ ਛੁੱਟੀਆਂ ਮਨਾ ਰਹੀ ਹੈ। ਜੀ ਹਾਂ ਅਨੁਸ਼ਕਾ ਸ਼ਰਮਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਹੁਤ ਹੀ ਕੂਲ ਅੰਦਾਜ਼ 'ਚ ਨਜ਼ਰ ਆ ਰਹੀ ਹੈ ਤੇ ਆਪਣੇ ਖਾਸ ਦੋਸ ਡੂਡ ਨਾਲ ਸਮਾਂ ਬਤੀਤ ਕਰ ਰਹੀ ਹੈ। ਵਿਰਾਟ ਦੀ ਗੈਰਮੌਜ਼ੂਦਗੀ 'ਚ ਅਨੁਸ਼ਕਾ ਆਪਣੇ ਖਾਸ ਦੋਸਤ ਡੂਡ ਨਾਲ ਮੌਜਾਂ ਲੁੱਟ ਰਹੀ ਹੈ।
ਅਨੁਸ਼ਕਾ ਦਾ ਇਹ ਡੂਡ ਕੋਈ ਹੋਰ ਨਹੀਂ ਸਗੋਂ ਉਸ ਦਾ ਪਾਲਤੂ ਕੁੱਤਾ ਹੈ, ਜਿਸ ਦਾ ਨਾਂ ਡੂਡ ਹੈ। ਇਸ ਤਸਵੀਰ 'ਚ ਉਹ ਬੇਹੱਦ ਖੁਸ਼ ਦਿਖਾਈ ਦੇ ਰਹੀ ਹੈ। ਉਸ ਦੇ ਚਿਹਰੇ 'ਤੇ ਵਿਰਾਟ ਤੇ ਭਾਰਤੀ ਟੀਮ ਦੀ ਹਾਰ ਨੂੰ ਲੈ ਕੋਈ ਸ਼ਿਕਨ ਨਜ਼ਰ ਨਹੀਂ ਆ ਰਹੀ ਹੈ।