ਗੁਰਨਾਮ ਭੁੱਲਰ ਦੀ ਆਵਾਜ਼ ‘ਚ ਗੁੱਡੀਆਂ ਪਟੋਲੇ ਮੂਵੀ ਦਾ ਗੀਤ ‘ਮਾਏ ਨੀ’ ਕਰ ਰਿਹਾ ਹੈ ਸਭ ਨੂੰ ਭਾਵੁਕ, ਵੇਖੋ ਵੀਡੀਓ
ਗੁਰਨਾਮ ਭੁੱਲਰ ਜਿਹੜੇ ਗੁੱਡੀਆਂ ਪਟੋਲੇ ਮੂਵੀ ਨਾਲ ਪੰਜਾਬੀ ਇੰਡਸਟਰੀ ‘ਚ ਆਪਣਾ ਡੈਬਿਊ ਕਰ ਰਹੇ ਹਨ। ਗੁੱਡੀਆਂ ਪਟੋਲੇ ਮੂਵੀ 8 ਮਾਰਚ ਨੂੰ ਰਿਲੀਜ਼ ਹੋ ਚੁੱਕੀ ਹੈ। ਸੋਨਮ ਬਾਜਵਾ ਤੇ ਗੁਰਨਾਮ ਭੁੱਲਰ ਦੀ ਇਹ ਮੂਵੀ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਜਿਸ ਦੇ ਚਲਦੇ ਗੁੱਡੀਆਂ ਪਟੋਲੇ ਫ਼ਿਲਮ ਦਾ ਗੀਤ ਮਾਏ ਨੀ ਸਰੋਤਿਆਂ ਦੇ ਰੁਬਰੂ ਹੋਇਆ ਹੈ। ਇਸ ਗਾਣੇ ਨੂੰ ਗੁਰਨਾਮ ਭੁੱਲਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ। ਮਾਏ ਨੀ ਗੀਤ ਬਹੁਤ ਹੀ ਇਮੋਸ਼ਨਲ ਹੈ ਜੋ ਦਰਸ਼ਕਾਂ ਨੂੰ ਵੀ ਭਾਵੁਕ ਕਰਨ ਰਿਹਾ ਹੈ। ਇਸ ਗੀਤ ਦੇ ਬੋਲ ਹਰਿੰਦਰ ਕੌਰ ਅਤੇ ਗੀਤ ਦਾ ਮਿਊਜ਼ਿਕ V. Rakx Music ਨੇ ਦਿੱਤਾ ਹੈ। ਮਾਏ ਨੀ ਗੀਤ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ਹੋਰ ਵੇਖੋ:ਈਸ਼ਾ ਦਿਓਲ ਦੇ ਘਰ ਬਹੁਤ ਜਲਦ ਆਉਣ ਵਾਲਾ ਹੈ ਇੱਕ ਹੋਰ ਨੰਨਾ ਮਹਿਮਾਨ, ਦੇਖੋ ਤਸਵੀਰਾਂ
ਗੀਤ ‘ਚ ਮਾਂ-ਧੀ ਦੇ ਪਿਆਰੇ ਰਿਸ਼ਤੇ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ। ‘ਮਾਏ ਨੀ’ ਗੀਤ ਦੀ ਵੀਡੀਓ ਵੀ ਬਹੁਤ ਹੀ ਸੋਹਣੀ ਬਣਾਈ ਗਈ ਹੈ ਜਿਸ ‘ਚ ਪਿੰਡ ਦੀ ਆਬੋ-ਹਵਾ ਦੇ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ।
View this post on Instagram
ਗੁੱਡੀਆਂ ਪਟੋਲੇ ਮੂਵੀ ‘ਚ ਗੁਰਨਾਮ ਭੁੱਲਰ, ਸੋਨਮ ਬਾਜਵਾ ਤੋਂ ਇਲਾਵਾ ਨਿਰਮਲ ਰਿਸ਼ੀ, ਤਾਨੀਆ, ਗੁਰਪ੍ਰੀਤ ਭੰਗੂ ਤੇ ਕੋਈ ਹੋਰ ਨਾਮੀ ਕਲਾਕਾਰ ਨਜ਼ਰ ਆ ਰਹੇ ਹਨ। ਗੁੱਡੀਆਂ ਪਟੋਲੇ ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਮੂਵੀ ਦੀ ਕਹਾਣੀ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ। ਫਿਲਮ ਨੂੰ ਭਗਵੰਤ ਵਿਰਕ ਤੇ ਨਵ ਵਿਰਕ ਨੇ ਪ੍ਰੋਡਿਊਸ ਕੀਤਾ ਹੈ । ਸਰੋਤਿਆਂ ਵੱਲੋਂ ਗੁੱਡੀਆਂ ਪਟੋਲੇ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।