ਪੰਜਾਬੀ ਗਾਇਕ ਜਿੱਥੇ ਕਿਸਾਨਾਂ ਦੇ ਨਾਲ ਧਰਨੇ ਤੇ ਬੈਠੇ ਹੋਏ ਹਨ ਉੱਥੇ ਇਹਨਾਂ ਗਾਇਕਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਇਹ ਗੀਤ ਜਿੱਥੇ ਕਿਸਾਨਾਂ ਵਿੱਚ ਨਵਾਂ ਜੋਸ਼ ਭਰ ਰਹੇ ਹਨ ਉੱਥੇ ਯੂਟਿਊਬ ਤੇ ਇਹਨਾਂ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ :
ਬੇਬੇ ਨੇ ਗੱਲਾਂ-ਗੱਲਾਂ ਵਿੱਚ ਧੋ ਕੇ ਰੱਖ ਦਿੱਤੀ ਕੰਗਨਾ ਰਣੌਤ, ਬੇਬੇ ’ਤੇ ਕੰਗਨਾ ਨੇ ਕੀਤੀ ਸੀ ਗਲਤ ਟਿੱਪਣੀ
ਗਾਇਕਾ ਰੁਪਿੰਦਰ ਹਾਂਡਾ ਵੀ ਕਿਸਾਨਾਂ ਦੇ ਮਾਰਚ ‘ਚ ਪਹੁੰਚੀ ਤਾਂ ਬਿੰਨੂ ਢਿੱਲੋਂ ਨੇ ਵੀ ਕਿਸਾਨਾਂ ਦੇ ਸਮਰਥਨ ‘ਚ ਪਾਈ ਭਾਵੁਕ ਪੋਸਟ
ਜੱਸ ਬਾਜਵਾ ਵੱਲੋਂ ਲਿਖੇ ਗੀਤ 'ਜੱਟਾ ਤਕੜਾ ਹੋਜਾ' ਯੂ-ਟਿਊਬ 'ਤੇ ਦੀ ਗੱਲ ਕੀਤੀ ਜਾਵੇ ਤਾਂ ਇਹ ਗੀਤ ਹਰ ਟਰੈਕਟਰ ਟਰਾਲੀ ਤੇ ਵੱਜਦਾ ਸੁਣਾਈ ਦੇ ਰਿਹਾ ਹੈ ।ਗਾਣਾ ਹੁਣ ਤਕ ਤਕਰੀਬਨ 40 ਲੱਖ ਵਾਰ ਯੂ-ਟਿਊਬ 'ਤੇ ਸੁਣਿਆ ਜਾ ਚੁੱਕਾ ਹੈ।
ਹਰਫ ਚੀਮਾ ਦਾ ਗੀਤ ਪੇਚਾ ਵੀ ਕਿਸਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਆਵਾਜ਼ ਕੰਵਰ ਗਰੇਵਾਲ ਤੇ ਹਰਫ ਚੀਮਾ ਦਿੱਤੀ ਹੈ । ਗੀਤ ਦੀ ਵੀਡੀਓ ਵਿੱਚ ਕਿਸਾਨ ਬਿੱਲ ਦਾ ਵਿਰੋਧ ਕਰਦੇ ਹੋਏ ਦਿਖਾਈ ਦਿੱਤੇ ਹਨ।
ਹਾਲ ਹੀ ਵਿੱਚ ਰਿਲੀਜ਼ ਹੋਇਆ ਆਰ ਨੇਤ ਦਾ ਗਾਣਾ ‘ਦਿੱਲੀਏ ਇਹ ਪੰਜਾਬ ਨਾਲ ਪੰਗੇ ਠੀਕ ਨਹੀਂ’ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇੱਥੇ ਹੀ ਬੱਸ ਨਹੀਂ ਕੁਝ ਗਾਇਕ ਤਾਂ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋ ਕੇ ਆਪਣੇ ਗੀਤਾਂ ਨਾਲ ਕਿਸਾਨਾਂ ਵਿੱਚ ਨਵਾਂ ਜੋਸ਼ ਭਰ ਰਹੇ ਹਨ ।
View this post on Instagram
A post shared by Preet Syaan ਪ੍ਰੀਤ ਸਿਆਂ (@preet__syaan)
ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਾਇਕ ਪੰਜਾਬ ਸਿੰਘ ਸਿੱਧੂ ਤੇ ਉਹਨਾਂ ਦੇ ਸਾਥੀ ਗਾਇਕ ਪ੍ਰੀਤ ਸਿਆਂ ਆਪਣੇ ਗੀਤ ‘ਪੰਜਾਬ’ ਨਾਲ ਕਿਸਾਨਾਂ ਦੀ ਹੌਸਲਾ ਅਫਜਾਈ ਕਰ ਰਿਹਾ ਹੈ । ਇਸ ਗੀਤ ਦੇ ਬੋਲ ਕਿਸਾਨਾਂ ਵੱਲੋਂ ਕਾਫੀ ਪਸੰਦ ਕੀਤੇ ਜਾ ਰਹੇ ਹਨ ।