Grammy Awards 2023: ਸਾਲ 2023 ਦੇ ਬਹੁਤ ਹੀ ਉਡੀਕੇ ਜਾ ਰਹੇ ਸੰਗੀਤ ਅਵਾਰਡ ਗ੍ਰੈਮੀ ਅਵਾਰਡਸ ਵਿੱਚ ਇੱਕ ਵਾਰ ਫਿਰ ਭਾਰਤ ਦਾ ਝੰਡਾ ਲਹਿਰਾਇਆ ਗਿਆ ਹੈ। ਜਿੱਥੇ ਇੱਕ ਪਾਸੇ ਮਸ਼ਹੂਰ ਭਾਰਤੀ ਸੰਗੀਤਕਾਰ ਰਿੱਕੀ ਕੇਜ (Indian music composer Ricky Kej) ਨੇ ਆਪਣਾ ਤੀਜਾ ਗ੍ਰੈਮੀ ਐਵਾਰਡ (Grammy Awards 2023) ਜਿੱਤਿਆ, ਉੱਥੇ ਹੀ ਇਸ ਵਾਰ ਗ੍ਰੈਮੀ ਅਵਾਰਡਸ ਸਮਾਰੋਹ ਵਿੱਚ ਸਾਲ 2022 'ਚ ਦੁਨੀਆ ਨੂੰ ਅਲਵਿਦਾ ਆਖ ਜਾਣ ਵਾਲੇ ਗਾਇਕਾਂ ਤੇ ਸੰਗੀਤਕਾਰਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ।
image Source : Instagram
ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਅਵਾਰਡ ਸ਼ੋਅ ਵਿੱਚ ਇਸ ਵਾਰ ਭਾਰਤ ਦੇ ਦਿੱਗਜ਼ ਗਾਇਕਾਂ ਨੂੰ ਵੀ ਯਾਦ ਕੀਤਾ ਗਿਆ ਤੇ ਸੰਗੀਤ ਜਗਤ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਲਈ ਸ਼ਲਾਘਾ ਕੀਤੀ ਗਈ। ਇਸ ਅਵਾਰਡ ਸ਼ੋਅ ਵਿੱਚ ਭਾਰਤ ਦੀ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ, ਸੰਗੀਤਕਾਰ ਬੱਪੀ ਲਹਿਰੀ ਦੇ ਨਾਲ-ਨਾਲ ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਫਰੀ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਵੀ ਯਾਦ ਕੀਤਾ ਗਿਆ।
ਇਸ ਅਵਾਰਡ ਸਮਾਗਮ ਦੇ ਵਿੱਚ ਮਰਹੂਮ ਪੰਜਾਬੀ ਗਾਇਕਾਂ ਬਲਵਿੰਦਰ ਸਫਰੀ ਤੇ ਸਿੱਧੂ ਮੂਸੇਵਾਲਾ ਵੱਲੋਂ ਸੰਗੀਤ ਲਈ ਦਿੱਤੇ ਗਏ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਵੀ ਦਿੱਤੀ ਗਈ। ਇਸ ਮੌਕੇ ਮਰਹੂਮ ਗਾਇਕਾਂ ਤੇ ਭਾਰਤੀ ਸੰਗੀਤ ਦੀ ਸ਼ਖਸੀਅਤਾਂ ਨੂੰ ਯਾਦ ਵੀ ਕੀਤਾ ਗਿਆ।
image Source : Instagram
ਇਸ ਸਾਲ ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਆਪਣਾ ਤੀਜਾ ਗ੍ਰੈਮੀ ਅਵਾਰਡ ਜਿੱਤਿਆ ਹੈ। ਬੈਂਗਲੁਰੂ ਦੇ ਸੰਗੀਤਕਾਰ ਰਿੱਕੀ ਨੂੰ ਉਸ ਦੀ ਐਲਬਮ 'ਡਿਵਾਈਨ ਟਾਈਡਜ਼' ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪੁਰਸਕਾਰ ਜਿੱਤਣ ਤੋਂ ਬਾਅਦ, ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸ਼ੇਅਰ ਕੀਤੀ। ਸੰਗੀਤਕਾਰ ਨੇ ਆਪਣੇ ਟਵੀਟ ਵਿੱਚ ਲਿਖਿਆ, 'ਮੈਂ ਹੁਣੇ ਹੀ ਆਪਣਾ ਤੀਜਾ ਗ੍ਰੈਮੀ ਪੁਰਸਕਾਰ ਜਿੱਤਿਆ ਹੈ। ਬਹੁਤ ਸ਼ੁਕਰਗੁਜ਼ਾਰ। ਮੈਂ ਇਹ ਪੁਰਸਕਾਰ (Grammy Awards 2023) ਭਾਰਤ ਨੂੰ ਸਮਰਪਿਤ ਕਰਦਾ ਹਾਂ।'
ਹੋਰ ਪੜ੍ਹੋ: Happy Birthday Jasbir Jassi : ਗਾਇਕ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਗਾਇਕੀ ਦੇ ਸਫਰ ਬਾਰੇ ਖ਼ਾਸ ਗੱਲਾਂ
ਆਪਣਾ ਤੀਜਾ ਗ੍ਰੈਮੀ ਅਵਾਰਡ ਜਿੱਤਣ ਤੋਂ ਬਾਅਦ ਰਿੱਕੀ ਕੇਜ ਨੇ 3 ਵਾਰ ਗ੍ਰੈਮੀ ਅਵਾਰਡ ਜਿੱਤਣ ਵਾਲੇ ਇਕਲੌਤੇ ਭਾਰਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਪਹਿਲੀ ਵਾਰ ਗ੍ਰੈਮੀ ਅਵਾਰਡ ਵਿੱਚ ਕਿਸੇ ਪੰਜਾਬੀ ਕਲਾਕਾਰ ਦੇ ਸੰਗੀਤ ਨੂੰ ਮਾਨਤਾ ਮਿਲਣਾ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਸਿੱਧੂ ਮੂਸੇਵਾਲਾ ਨੇ ਨਾਂ ਮਹਿਜ਼ ਆਪਣੇ ਜਿਉਂਦੇ ਜੀ ਸਗੋਂ ਆਪਣੀ ਮੌਤ ਤੋਂ ਬਾਅਦ ਆਪਣੇ ਗੀਤਾਂ ਰਾਹੀਂ ਕਈ ਰਿਕਾਰਡਸ ਬਣਾਏ ਹਨ।