ਗਾਣਿਆਂ ਤੋਂ ਬਾਅਦ ਹੁਣ ਫ਼ਿਲਮਾਂ 'ਚ ਧੱਕ ਪਾਵੇਗਾ ਗੋਪੀ ਲੌਂਗੀਆ, ਇਸ ਫ਼ਿਲਮ 'ਚ ਕਰੇਗਾ ਡੈਬਿਊ
ਸੋਸ਼ਲ ਮੀਡੀਆ ਜਿਸ ਨੇ ਕਈ ਚਿਹਰੇ ਪਿਛਲੇ ਕੁਝ ਸਮੇਂ ਤੋਂ ਚਮਕਾਏ ਹਨ। ਇਹਨਾਂ ਚੋਂ ਹੀ ਇੱਕ ਹੈ ਟਿੱਕ ਟੌਕ ਸਟਾਰ ਗੋਪੀ ਲੌਂਗੀਆ ਜਿਸ ਨੇ ਪੰਜਾਬੀ ਗਾਣਿਆਂ 'ਚ ਤਾਂ ਆਪਣੇ ਵੱਖਰੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੀ ਹੈ ਉੱਥੇ ਹੀ ਹੁਣ ਗੋਪੀ ਪੰਜਾਬੀ ਫ਼ਿਲਮਾਂ 'ਚ ਵੀ ਧੱਕ ਪਾਉਣ ਲਈ ਤਿਆਰ ਹੈ। ਜੀ ਹਾਂ ਦੱਸ ਦਈਏ ਗੋਪੀ ਲੌਂਗੀਆ ਨਵੀਂ ਬਣ ਰਹੀ ਪੰਜਾਬੀ ਫ਼ਿਲਮ 'ਨੀ ਮੈਂ ਸੱਸ ਕੁੱਟਣੀ' 'ਚ ਨਜ਼ਰ ਆਵੇਗਾ ਜਿਸ ਦੇ ਸੈੱਟ ਤੋਂ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ।
ਮਹਿਤਾਬ ਵਿਰਕ ਦੀ ਇਸ ਡੈਬਿਊ ਫ਼ਿਲਮ 'ਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਅਤੇ ਨਿਸ਼ਾ ਬਾਨੋ ਵਰਗੇ ਕਈ ਚਿਹਰੇ ਨਜ਼ਰ ਆਉਣਗੇ। ਗੋਪੀ ਲੌਂਗੀਆ ਇੱਕ ਵੀਡੀਓ 'ਚ ਨਿਸ਼ਾ ਬਾਨੋ ਨਾਲ ਆਪਣੀ ਹੀ ਵਾਇਰਲ ਆਡੀਓ 'ਤੇ ਨੱਚਦੇ ਨਜ਼ਰ ਆ ਰਹੇ ਹਨ। ਇਹ ਫ਼ਿਲਮ ਅਗਲੇ ਸਾਲ ਯਾਨੀ 2020 'ਚ ਦੇਖਣ ਨੂੰ ਮਿਲਣ ਵਾਲੀ ਹੈ।
View this post on Instagram
ਗੋਪੀ ਲੌਂਗੀਆ ਜਿਸ ਨੇ ਟਿੱਕ ਟੌਕ ਤੋਂ ਆਪਣੇ ਅਤਰੰਗੀ ਸਟਾਈਲ ਨਾਲ ਖੂਬ ਚਰਚਾ ਖੱਟੀ ਹੈ। ਉਹ ਕਈ ਪੰਜਾਬੀ ਗਾਣਿਆਂ 'ਚ ਹੁਣ ਤੱਕ ਰੈਪ ਦਾ ਤੜਕਾ ਵੀ ਲਗਾ ਚੁੱਕਿਆ ਹੈ ਜਿਸ 'ਚ ਸਾਵਧਾਨ ਇੰਡੀਆ, ਅਪਰੋਚ ਅਤੇ ਚੁੜੇਲ ਵਰਗੇ ਗਾਣੇ ਸ਼ਾਮਿਲ ਹਨ। ਹੁਣ ਦੇਖਣਾ ਹੋਵੇਗਾ ਗੋਪੀ ਲੌਂਗੀਆ ਅਦਾਕਾਰੀ 'ਚ ਕਿਹੋ ਜਿਹੇ ਰੰਗ ਬਿਖੇਰਦਾ ਹੈ।