ਮਧੂਬਾਲਾ ਹਿੰਦੀ ਫਿਲਮੀ ਜਗਤ ਦੀ ਉਹ ਹਸੀਨ ਅਦਾਕਾਰਾ ਜਿਸ ਨੂੰ ਕੋਈ ਵੀ ਨਹੀਂ ਭੁੱਲ ਸਕਦਾ। ਇਸ ਦਿੱਗਜ ਅਦਾਕਾਰਾ ਦੇ 86ਵੇਂ ਜਨਮਦਿਨ ‘ਤੇ ਗੂਗਲ ਨੇ ਸਪੈਸ਼ਲ ਡੂਡਲ ਬਣਾ ਕੇ ਮਧੂਬਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਗੂਗਲ ਨੇ ਮਧੂਬਾਲਾ ਦੀ ‘ਮੁਗਲ-ਏ-ਆਜ਼ਮ’ ਦੀ ਤਸਵੀਰ ਨੂੰ ਰੰਗੀਨ ਕਰਕੇ ਪੇਸ਼ ਕੀਤਾ ਹੈ।
ਹੋਰ ਵੇਖੋ: ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਪਿਆਰ ਵਿੱਚ ਇਹ ਲੋਕ ਬਣੇ ਸਨ ਰੋੜਾ, ਪਰ ਨੂਰੀ ਦੀ ਜਿਦ ਅੱਗੇ ਹਾਰ ਗਿਆ ਹਰ ਕੋਈ, ਜਾਣੋਂ ਪੂਰੀ ਕਹਾਣੀ
ਮਧੂਬਾਲਾ ਦਾ ਜਨਮ 14 ਫਰਵਰੀ 1933 ਨੂੰ ਦਿੱਲੀ ਚ ਹੋਇਆ ਸੀ, ਜਿਹਨਾਂ ਦਾ ਅਸਲੀ ਨਾਮ ਮੁਮਤਾਜ਼ ਜਹਾਂ ਬੇਗਮ ਦੇਹਲਵੀ ਸੀ। ਪਿਤਾ ਦੀ ਨੌਕਰੀ ਛੁੱਟਣ ਤੋਂ ਬਾਅਦ ਪੂਰਾ ਪਰਿਵਾਰ ਦਿੱਲੀ ਤੋਂ ਮੁੰਬਈ ਸ਼ਿਫਟ ਹੋ ਗਿਆ। ਮਧੂਬਾਲਾ ਦਾ ਪਰਿਵਾਰ ਜੋ ਕਿ ਉਸ ਸਮੇਂ ਆਰਥਿਕ ਤੰਗੀ ‘ਚ ਚੱਲ ਰਿਹਾ ਸੀ ਜਿਸ ਕਰਕੇ ਮਾਧੂਬਾਲਾ ਨੇ ਛੋਟੀ ਉਮਰ ‘ਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮਾਧੂਬਾਲਾ ਨੇ 9 ਸਾਲ ਦੀ ਉਮਰ ਵਿਚ ਬਸੰਤ ਫਿਲਮ ‘ਚ ਬਤੌਰ ਬਾਲ ਕਲਾਕਾਰ ਕੰਮ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਕਈ ਫਿਲਮਾਂ ‘ਚ ਬਾਲ ਕਲਾਕਾਰ ਕੰਮ ਕੀਤਾ। ਦੇਵਿਕਾ ਰਾਣੀ ਉਸ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਗਈ ਅਤੇ ਉਸ ਨੇ ਉਸ ਦਾ ਨਾਮ ਬੇਬੀ ਮੁਮਤਾਜ਼ ਤੋਂ ਬਦਲ ਕੇ ਮਧੂਬਾਲਾ ਰੱਖ ਦਿੱਤਾ।
14 ਸਾਲ ਦੀ ਉਮਰ 'ਚ ਉਹ ਬਤੌਰ ਅਭਿਨੇਤਰੀ ਮੂਵੀ ‘ਨੀਲ ਕਮਲ’ ਚ ਰਾਜ ਕਪੂਰ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਈ। ਇਸ ਮੂਵੀ 'ਚ ਉਹਨਾਂ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਮਧੂਬਾਲਾ ਨੇ ਕਈ ਨਾਮੀ ਕਲਾਕਾਰਾਂ ਦੇ ਨਾਲ ਸੁਪਰ ਹਿੱਟ ਮੂਵੀਆਂ ਦਿੱਤੀਆਂ, ਜਿਵੇਂ ਜਵਾਲਾ, ਸ਼ਰਾਬੀ, ਹਾਫ ਟਿਕਟ, ਬੁਆਏਫਰੈਂਡ, ਪਾਸਪੋਰਟ, ਜਾਅਲੀ ਨੋਟ, ਮਹਿਲੋਂ ਕੇ ਖ਼ਵਾਬ, ਬਰਸਾਤ ਕੀ ਰਾਤ ,ਹਾਵੜਾ ਬ੍ਰਿਜ ਤੇ ਹੋਰ ਅਨੇਕਾਂ ਫ਼ਿਲਮਾਂ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ। ਫਿਲਮਾਂ ‘ਚ ਉੱਚੀਆਂ ਬੁਲੰਦੀਆਂ ਹਾਸਿਲ ਕਰਨ ਵਾਲੀ ਮਧੂਬਾਲਾ ਦੀ ਪਰਸਨਲ ਲਾਇਫ ਹਮੇਸ਼ਾ ਮੁਸ਼ਕਲਾਂ ਨਾਲ ਭਰੀ ਰਹੀ। ਇਸ ਵਜ੍ਹਾ ਕਰਕੇ ਉਹਨਾਂ ਨੂੰ ਬਿਊਟੀ ਵਿਦ ਟ੍ਰੇਜਡੀ ਵੀ ਕਿਹਾ ਜਾਂਦਾ ਹੈ।
ਹੋਰ ਵੇਖੋ: ਕੁਲਵਿੰਦਰ ਬਿੱਲਾ ਨੇ ਲਾਈ ਜੂਸ ਦੀ ਰੇੜ੍ਹੀ, ਵੀਡੀਓ ਹੋਈ ਵਾਇਰਲ
ਮਧੂਬਾਲਾ ਦੇ ਜੀਵਨ ਦੇ ਆਖਰੀਲੇ ਕੁਝ ਸਾਲ ਬਹੁਤ ਤਕਲੀਫ ਵਿੱਚ ਗੁਜ਼ਰੇ। ਉਹਨਾਂ ਦੇ ਦਿਲ ਵਿੱਚ ਛੇਦ ਸੀ, ਜਿਸਦੇ ਚਲਦੇ ਉਹ ਪੂਰੀ ਤਰ੍ਹਾਂ ਮੰਜੇ ਨੂੰ ਲੱਗ ਗਏ ਸਨ। ਕਈ ਇਲਾਜ ਤੋਂ ਬਾਅਦ ਵੀ ਮਧੂਬਾਲਾ ਠੀਕ ਨਾ ਹੋ ਪਾਈ ਤੇ 23 ਫਰਵਰੀ 1969 ਨੂੰ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ। ਪਰ ਉਹਨਾਂ ਦੀ ਯਾਦਾਂ ਤੇ ਉਹਨਾਂ ਵੱਲੋਂ ਨਿਭਾਏ ਗਏ ਕਿਰਦਾਰ ਅੱਜ ਵੀ ਲੋਕਾਂ ਦੇ ਜ਼ਹਿਨ ‘ਚ ਤਾਜ਼ਾ ਨੇ।