ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਘਰ ਆਈ ਗੁੱਡ ਨਿਊਜ਼, ਬਾਲੀਵੁੱਡ ਅਦਾਕਾਰਾਂ ਨੇ ਦਿੱਤੀ ਵਧਾਈ

ਅਦਾਕਾਰ ਅਮਿਤਾਭ ਬੱਚਨ ਨੂੰ ਬੀਤੇ ਦਿਨ ਦੁਸ਼ਹਿਰੇ ਦੇ ਮੌਕੇ ‘ਤੇ ਇੱਕ ਗੁੱੱਡ ਨਿਊਜ਼ ਮਿਲੀ ਹੈ । ਜੀ ਹਾਂ ਪੋਲੈਂਡ ਦੇ ਸ਼ਹਿਰ ਰਾਕਲਾ ਦੇ ਇੱਕ ਚੌਕ ਦੀ ਉਨਾਂ ਨੇ ਤਸਵੀਰ ਸਾਂਝੀ ਕੀਤੀ ਹੈ ।ਜਿਸ ਦਾ ਨਾਮ ਉਨ੍ਹਾਂ ਦੇ ਮਰਹੂਮ ਪਿਤਾ ਅਤੇ ਹਿੰਦੀ ਦੇ ਉਘੇ ਕਵੀ ਹਰੀਵੰਸ਼ ਰਾਏ ਬੱਚਨ ਦੇ ਨਾਂਅ ‘ਤੇ ਰੱਖਿਆ ਗਿਆ ਹੈ ।
Amitabh
ਉਨ੍ਹਾਂ ਨੇ ਇਸ ਨੂੰ ਆਪਣੇ ਪਰਿਵਾਰ ਅਤੇ ਵਿਦੇਸ਼ ਲਈ ਮਾਣ ਵਾਲੀ ਗੱਲ ਦੱਸਿਆ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਇਸ ਤੋਂ ਇਲਾਵਾ ਦੁਸ਼ਹਿਰੇ ਦੇ ਮੌਕੇ ‘ਤੇ ਇਸ ਦੇ ਨਾਲੋਂ ਹੋਰ ਜ਼ਿਆਦਾ ਕੋਈ ਖੁਸ਼ੀ ਦੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ।
ਹੋਰ ਪੜ੍ਹੋ : ਅਮਿਤਾਭ ਬੱਚਨ ਨੇ ਕੀਤਾ ਅੰਗਦਾਨ ਦਾ ਐਲਾਨ, ਲੋਕਾਂ ਨੇ ਇਸ ਤਰ੍ਹਾਂ ਕੀਤੀ ਤਾਰੀਫ
Amitabh
ਪਰਿਵਾਰ ਲਈ ਅਤਿ ਮਾਣ ਦਾ ਪਲ ਰਾਕਲੋ ਅਤੇ ਭਾਰਤ ‘ਚ ਭਾਰਤੀ ਭਾਈਚਾਰੇ ਜੈ ਹਿੰਦ’।
Amitabh-Bachan
ਅਮਿਤਾਭ ਬੱਚਨ ਵੱਲੋਂ ਸ਼ੇਅਰ ਕੀਤੀ ਗਈ ਇਸ ਖੁਸ਼ਖਬਰੀ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ ।ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਦਹਾਕਿਆਂ ਤੋਂ ਬਾਲੀਵੁੱਡ ਦੀ ਸੇਵਾ ਕਰਦੇ ਆ ਰਹੇ ਹਨ ।
View this post on Instagram