ਲਓ ਜੀ KGF ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ‘KGF Chapter 3’ ਲਈ ਤਿਆਰ ਰਹਿਣ

ਸੁਪਰਸਟਾਰ ਯਸ਼ ਦੀ ਫ਼ਿਲਮ KGF 2 ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੂੰ ਸਿਨੇਮਾਘਰਾਂ 'ਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇੰਨਾ ਹੀ ਨਹੀਂ ਫ਼ਿਲਮ ਦੇ ਹਿੰਦੀ ਵਰਜ਼ਨ ਨੇ ਵੀ ਐਡਵਾਂਸ ਬੁਕਿੰਗ ਦੇ ਮਾਮਲੇ ਵਿੱਚ ਆਰਆਰਆਰ ਨੂੰ ਪਿੱਛੇ ਛੱਡ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਉਮੀਦ ਕੀਤੀ ਜਾਂਦੀ ਹੈ ਕਿ KGF ਚੈਪਟਰ 2 ਦਾ ਹਿੰਦੀ ਵਰਜ਼ਨ ਕਮਾਈ ਦੇ ਮਾਮਲੇ ਵਿੱਚ ਬਹੁਤ ਅੱਗੇ ਜਾਵੇਗੀ। ਪਰ ਇਸ ਦੌਰਾਨ, ਉਤਸ਼ਾਹੀ ਪ੍ਰਸ਼ੰਸਕਾਂ ਨੇ ਟਵਿੱਟਰ 'ਤੇ ਫ਼ਿਲਮ ਨਾਲ ਸਬੰਧਿਤ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਰੌਕੀ ਭਾਈ ਵੀ ਕੇਜੀਐਫ 3 ਲੈ ਕੇ ਆ ਰਹੇ ਹਨ।
KGF 2 ਬਾਰੇ ਦਿਲਚਸਪ ਗੱਲ ਇਹ ਹੈ ਕਿ ਟਵਿੱਟਰ 'ਤੇ #KGF3 ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ। ਇੱਕ ਪ੍ਰਸ਼ੰਸਕ ਨੇ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਰਵੀਨਾ ਟੰਡਨ ਇੱਕ ਫਾਈਲ ਖੋਲ੍ਹਦੀ ਨਜ਼ਰ ਆ ਰਹੀ ਹੈ, ਜਿਸ ਉੱਤੇ ਲਿਖਿਆ ਹੈ CIA। ਜਿਵੇਂ ਹੀ ਇਸ ਫਾਈਲ ਨੂੰ ਹਟਾਇਆ ਜਾਂਦਾ ਹੈ, ਇਸ 'ਤੇ KGF ਅਤੇ ਅੱਗੇ ਨੰਬਰ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਜਿਸ ਤੋਂ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ KGF 3 ਵੀ ਰਿਲੀਜ਼ ਹੋਵੇਗੀ। ਇਸ ਸੀਨ ਦੇ ਨਾਲ ਹੀ ਸਿਨੇਮਾ ਹਾਲ 'ਚ ਕਾਫੀ ਰੌਲਾ-ਰੱਪਾ ਵੀ ਸੁਣਿਆ ਜਾ ਸਕਦਾ ਹੈ।
Image Source: Twitter
ਹੋਰ ਪੜ੍ਹੋ : ਮਾਂ-ਪੁੱਤ ਦਾ ਇਹ ਕਿਊਟ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਮੰਮੀ ਰਵਨੀਤ ਛੋਟੇ ਪੁੱਤਰ ਗੁਰਬਾਜ਼ ‘ਤੇ ਲਾਡ ਲਡਾਉਂਦੀ ਆਈ ਨਜ਼ਰ
ਯਸ਼ ਦੀ ਸੁਪਰਹਿੱਟ ਫਿਲਮ KGF 2018 ਵਿੱਚ ਰਿਲੀਜ਼ ਹੋਈ ਸੀ। ਫ਼ਿਲਮ ਦੀ ਕਹਾਣੀ ਅਤੇ ਐਕਸ਼ਨ ਨੂੰ ਖੂਬ ਪਸੰਦ ਕੀਤਾ ਗਿਆ ਸੀ। ਉਸ ਸਮੇਂ ਤੋਂ ਕੇਜੀਐਫ 2 ਦੀ ਉਡੀਕ ਕੀਤੀ ਜਾ ਰਹੀ ਸੀ। ਪਰ ਹੁਣ KGF 3 ਦਾ ਸੰਕੇਤ ਵੀ ਮਿਲ ਗਏ ਨੇ। ਤੁਹਾਨੂੰ ਦੱਸ ਦੇਈਏ ਕਿ KGF ਨੂੰ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਵਿੱਚ ਯਸ਼ ਤੋਂ ਇਲਾਵਾ ਸੰਜੇ ਦੱਤ, ਰਵੀਨਾ ਟੰਡਨ ਅਤੇ ਪ੍ਰਕਾਸ਼ ਰਾਜ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਜੇਕਰ KGF 2 ਨੂੰ ਜ਼ਬਰਦਸਤ ਸਫਲਤਾ ਮਿਲਦੀ ਹੈ ਤਾਂ ਜ਼ਾਹਿਰ ਹੈ ਕਿ ਫ਼ਿਲਮ ਦਾ ਤੀਜਾ ਭਾਗ ਵੀ ਆ ਸਕਦਾ ਹੈ।
Waiting #KGF3 ??@TheNameIsYash
Goosebumps ?#KGFChapter2 pic.twitter.com/hitHsjEhAW
— Riodineshkumar (@Riodineshkumar) April 14, 2022