ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਕੱਚਿਆਂ ਤੋਂ ਪੱਕੇ ਹੋਣ ਦੇ ਸੰਘਰਸ਼ ਦੀ ਕਹਾਣੀ ਨੂੰ ਬਿਆਨ ਕਰਦਾ ‘ਚੱਲ ਮੇਰਾ ਪੁੱਤ 2’ ਦਾ ਕਮੇਡੀ ਤੇ ਇਮੋਸ਼ਨ ਨਾਲ ਭਰੀ ਫ਼ਿਲਮ ਮੁੜ ਰਿਲੀਜ਼ ਹੋਣ ਜਾ ਰਹੀ ਹੈ। ਜੀ ਹਾਂ ਫ਼ਿਲਮ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।
image source- instagram
ਹੋਰ ਪੜ੍ਹੋ : ਟੋਕਿਓ ਓਲੰਪਿਕ ‘ਚ ਭਾਰਤ ਨੂੰ ਮਿਲਿਆ ਪਹਿਲਾ ਗੋਲਡ, ਨੀਰਜ ਚੋਪੜਾ ਦੀ ਸ਼ਾਨਦਾਰ ਜਿੱਤ ਉੱਤੇ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਦਿੱਤੀ ਵਧਾਈ
ਹੋਰ ਪੜ੍ਹੋ : ਟੋਕਿਓ ਓਲੰਪਿਕਸ ਦੇ ਮੈਡਲ ਤਿਆਰ ਹੋਣ ਦੀ ਅਨੋਖੀ ਕਹਾਣੀ, ਇਲੈਕਟ੍ਰੋਨਿਕ ਕਚਰੇ ਨਾਲ ਤਿਆਰ ਕੀਤੇ ਗਏ ਮੈਡਲ
image source- instagram
ਐਕਟਰ ਗੁਰਸ਼ਬਦ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਚੱਲ ਮੇਰਾ ਪੁੱਤ-2 ਅਗਸਤ ਮਹੀਨੇ ਦੀ 27 ਤਾਰੀਖ਼ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਏ ਸਿਨੇਮੇ ਘਰਾਂ ਵਿੱਚ ਮੁੜ ਤੋਂ ਰੌਣਕ ਪਰਤਣੀਆਂ ਸ਼ੁਰੂ ਹੋ ਗਈਆਂ ਨੇ। ਅਮਰਿੰਦਰ ਗਿੱਲ ਦੀ ਇਸ ਫ਼ਿਲਮ ਦੀ ਮੁੜ ਰਿਲੀਜ਼ ਦੀ ਖ਼ਬਰ ਤੋਂ ਬਾਅਦ ਦਰਸ਼ਕਾਂ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ ।
image source- instagram
ਜਨਜੋਤ ਸਿੰਘ ਵੱਲੋਂ ‘ਚੱਲ ਮੇਰਾ ਪੁੱਤ 2’ ਨੂੰ ਡਾਇਰੈਕਟ ਕੀਤਾ ਗਿਆ ਹੈ । ਇਸ ਫ਼ਿਲਮ ‘ਚ ਅਮਰਿੰਦਰ ਗਿੱਲ, ਸਿੰਮੀ ਚਾਹਲ, ਗੁਰਸ਼ਬਦ, ਗੈਰੀ ਸੰਧੂ, ਹਰਦੀਪ ਗਿੱਲ, ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ 27 ਅਗਸਤ ਨੂੰ ਮੁੜ ਤੋਂ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਵਾਰ ਦਰਸ਼ਕ ਨੂੰ ਫ਼ਿਲਮ ‘ਚ ਐਪਡੇਟ ਪਾਰਟ ਵੀ ਦੇਖਣ ਨੂੰ ਮਿਲੇਗਾ।
View this post on Instagram
A post shared by Gurshabad #StandWithFarmers (@gurshabad)