ਬੇਸਹਾਰਿਆਂ ਦਾ ਸਹਾਰਾ ਬਣਿਆ ਪੰਜਾਬ ਪੁਲਿਸ ਦਾ ਜਵਾਨ ਗੋਲਡੀ

By  Shaminder June 2nd 2021 12:34 PM -- Updated: June 2nd 2021 12:38 PM
ਬੇਸਹਾਰਿਆਂ ਦਾ ਸਹਾਰਾ ਬਣਿਆ ਪੰਜਾਬ ਪੁਲਿਸ ਦਾ ਜਵਾਨ ਗੋਲਡੀ

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਜੋ ਹੋਰਾਂ ਲਈ ਜੀਵੇ ਅਜਿਹੇ ਬਹੁਤ ਹੀ ਘੱਟ ਲੋਕ ਹਨ । ਅਜਿਹੇ ਹੀ ਇੱਕ ਇਨਸਾਨ ਪੰਜਾਬ ਪੁਲਿਸ ਦਾ ਜਵਾਨ ਗੋਲਡੀ । ਜੋ ਸਮਾਜ ਸੇਵਾ ਦੇ ਕਾਰਨ ਲੋਕਾਂ ‘ਚ ਕਾਫੀ ਹਰਮਨ ਪਿਆਰਾ ਹੈ । ਉਹ ਅਕਸਰ ਗਰੀਬ ਅਤੇ ਜ਼ਰੂਰਤਮੰਦ ਲੋੋਕਾਂ ਦੀ ਸੇਵਾ ਕਰਦਾ ਹੋਇਆ ਨਜ਼ਰ ਆਉਂਦਾ ਹੈ ।

Goldy Image From Goldypp Instagram

ਹੋਰ ਪੜ੍ਹੋ : ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ, ਪੰਜਾਬੀ ਸਿਤਾਰਿਆਂ ਨੇ ਦਿੱਤੀ ਵਧਾਈ 

Goldy Image From Goldypp Instagram

ਅੱਜ ਅਸੀਂ ਤੁਹਾਨੂੰ ਉਨ੍ਹਾਂ ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ ‘ਚ ਉਹ ਇੱਕ ਜ਼ਰੂਰਤਮੰਦ ਪਰਿਵਾਰ ਦੀ ਮਦਦ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੋਲਡੀ ਇੱਕ ਮਾਤਾ ਅਤੇ ਉਸ ਦੇ ਸਰੀਰਕ ਤੌਰ ‘ਤੇ ਅਸਮਰਥ ਪੁੱਤਰ ਦੀ ਮਦਦ ਲਈ ਚਮਕੌਰ ਸਾਹਿਬ ਦੇ ਪਿੰਡ ਬੇਲਾ ‘ਚ ਮਦਦ ਕਰਨ ਲਈ ਪਹੁੰਚੇ ।

Goldy Image From Goldypp Instagram

ਜਿੱਥੇ ਉਸ ਨੇ ਇਸ ਗਰੀਬ ਪਰਿਵਾਰ ਨੂੰ ਪੰਜ ਹਜ਼ਾਰ ਦੀ ਰਕਮ ਰਾਸ਼ਨ ਲਈ ਦਿੱਤੀ । ਇਹ ਵੇਖ ਕੇ ਬਜ਼ੁਰਗ ਮਾਤਾ ਦੀਆਂ ਅੱਖਾਂ ‘ਚ ਹੰਝੂ ਆ ਗਏ । ਕਿਉਂਕਿ ਇਸ ਮਾਤਾ ਦੇ ਪਤੀ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ ।ਗੋਲਡੀ ਇਸ ਪਰਿਵਾਰ ਦੇ ਲਈ ਮਸੀਹਾ ਸਾਬਿਤ ਹੋ ਰਿਹਾ ਹੈ । ਕਿੳੇੁਂਕਿ ਉਹ ਅਕਸਰ ਇਸ ਪਰਿਵਾਰ ਦੀ ਮਦਦ ਲਈ ਆਉਂਦਾ ਰਹਿੰਦਾ ਹੈ ।

 

View this post on Instagram

 

A post shared by Goldy pp (@goldy.pp99)

Related Post