ਕਿੰਗਜ਼ ਇਲੈਵਨ ਪੰਜਾਬ ਦੇ ਵਿਦੇਸ਼ੀ ਖਿਡਾਰੀ Glenn Maxwell ਨੇ ਇੰਡੀਅਨ ਮੁਟਿਆਰ ਨਾਲ ਕਰਵਾਈ ਮੰਗਣੀ, ਖਿਡਾਰੀ ਦੇ ਰਹੇ ਨੇ ਮੁਬਾਰਕਾਂ
ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸਦੇ ਰਾਹੀਂ ਕਲਾਕਾਰਾਂ ਤੋਂ ਲੈ ਕੇ ਖਿਡਾਰੀ ਆਪਣੀ ਖੁਸ਼ੀਆਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਅਜਿਹੇ ‘ਚ ਇੱਕ ਗੁੱਡ ਨਿਊਜ਼ ਆਈ ਹੈ ਕ੍ਰਿਕੇਟ ਜਗਤ ਤੋਂ । ਆਸਟਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈਲ (Glenn Maxwell) ਨੇ ਭਾਰਤੀ ਮੂਲ ਦੀ ਗਰਲਫਰੈਂਡ ਵਿੰਨੀ ਰਮਨ ਦੇ ਨਾਲ ਮੰਗਣੀ ਕਰਵਾ ਲਈ ਹੈ । ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਰਹਿ ਚੁੱਕੇ ਗਲੇਨ ਮੈਕਸਵੈਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੇ ਰਾਹੀਂ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਰਿੰਗ ਵਾਲੇ ਇਮੋਜ਼ੀ ਦੇ ਨਾਲ ਫੋਟੋ ਸ਼ੇਅਰ ਕੀਤੀ ਹੈ । ਇਸ ਪੋਸਟ ਉੱਤੇ ਫੈਨਜ਼ ਤੋਂ ਇਲਾਵਾ ਕ੍ਰਿਕੇਟ ਖਿਡਾਰੀ ਜਿਵੇਂ ਆਂਦਰੇ ਰਸਲ, ਜੇਮਸ ਐਂਡਰਸੰਨ, ਕ੍ਰਿਸ ਲੇਨ ਤੇ ਕਈ ਹੋਰ ਖਿਡਾਰੀਆਂ ਨੇ ਕਮੈਂਟਸ ਕਰਕੇ ਮੁਬਾਰਕਾਂ ਦਿੱਤੀਆਂ ਨੇ ।
View this post on Instagram
ਗਲੇਨ ਮੈਕਸਵੈਲ ਅਤੇ ਵਿੰਨੀ ਲੰਮੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ । ਭਾਰਤੀ ਮੂਲ ਦੀ ਵਿੰਨੀ ਰਮਨ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਮੰਗਣੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ‘ਪਿਛਲੇ ਹਫ਼ਤੇ ਮੇਰੇ ਮਨਪਸੰਦ ਵਿਅਕਤੀ ਨੇ ਮੈਨੂੰ ਵਿਆਹ ਕਰਾਉਣ ਲਈ ਪੁੱਛਿਆ ਤੇ ਮੈਂ ਹਾਂ ਕਿਹਾ ।’
View this post on Instagram
ਦੱਸ ਦਈਏ ਗਲੇਨ ਮੈਕਸਵੈਲ ਨੇ ਹਾਲ ਹੀ ‘ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਰੇਕ ਲਿਆ ਸੀ । ਮੈਕਸਵੈੱਲ ਨੇ ਆਪਣੀ ਮਾਨਸਿਕ ਸਿਹਤ ਦੇ ਚੱਲਦੇ ਕ੍ਰਿਕੇਟ ਤੋਂ ਬਰੇਕ ਲਈ ਸੀ । ਮੈਕਸਵੈੱਲ ਨੇ ਦੱਸਿਆ ਸੀ ਕਿ ਇਸ ਮੁਸ਼ਕਿਲ ਸਮੇਂ ਵਿੱਚੋਂ ਲੰਘਣ ‘ਚ ਵਿੰਨੀ ਰਮਨ ਦਾ ਵੱਡਾ ਹੱਥ ਸੀ । ਵਿੰਨੀ ਰਮਨ ਜੋ ਕਿ ਪ੍ਰੋਫੈਸ਼ਨ ਵੱਜੋਂ ਮੈਲਬਰਨ ‘ਚ ਫਾਰਮਾਸਿਸਟ ਹੈ ।