ਰਮਾਇਣ ‘ਚ ਸੀਤਾ ਦੀ ਭੂਮਿਕਾ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਨੇ ਸ਼ੇਅਰ ਕੀਤੀ ਗਲੈਮਰਸ ਤਸਵੀਰ

By  Shaminder December 16th 2021 04:22 PM

ਟੀਵੀ ਇੰਡਸਟਰੀ ਦਾ ਕਿਸੇ ਸਮੇਂ ਮਸ਼ਹੂਰ ਰਿਹਾ ਸੀਰੀਅਲ ਲੋਕਾਂ ‘ਚ ਏਨਾਂ ਕੁ ਪਾਪੂਲਰ ਸੀ ਕਿ ਇਸ ਸੀਰੀਅਲ ਦਾ ਪੂਰਾ ਹਫਤਾ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਸਨ । ਇਸ ਸੀਰੀਅਲ ਦੇ ਕਿਰਦਾਰਾਂ ਬਾਰੇ ਲੋਕਾਂ ਦੇ ਦਿਲਾਂ ‘ਚ ਏਨਾਂ ਕੁ ਆਦਰ ਅਤੇ ਸਤਿਕਾਰ ਸੀ ਕਿ ਲੋਕ ਜਦੋਂ ਸੀਰੀਅਲ ਆਉਂਦਾ ਸੀ ਤਾਂ ਸ੍ਰੀ ਰਾਮ ਅਤੇ ਮਾਤਾ ਸੀਤਾ ਨੂੂੰ ਮੱਥਾ ਤੱਕ ਟੇਕਣ ਲੱਗ ਪੈਂਦੇ ਸਨ । ਇਸ ਸੀਰੀਅਲ ‘ਚ ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਚਿਖਾਲਿਆ (DIPIKA CHIKHLIA) ਨੂੰ ਵੀ ਬਹੁਤ ਹੀ ਆਦਰ ਸਨਮਾਨ ਦਿੱਤਾ ਜਾਂਦਾ ਸੀ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ  (Picture) ਸਾਂਝੀ ਕੀਤੀ ਹੈ ।

DIPIKA CHIKHLIA image From instagram

ਹੋਰ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਨਾਲ-ਨਾਲ ਊਰਵਸ਼ੀ ਰੌਤੇਲਾ ਦਾ ਵੀ ਹੋਇਆ ਸਵਾਗਤ

ਇਸ ਤਸਵੀਰ ‘ਚ ਦੀਪਿਕਾ ਚਿਖਾਲਿਆ ਸ਼ਾਰਟ ਵਨ ਪੀਸ ਡਰੈੱਸ ‘ਚ ਨਜ਼ਰ ਆ ਰਹੀ ਹੈ । ਜਿਸ ਨੂੰ ਵੇਖ ਕੇ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਕਮੈਂਟਸ ਕੀਤੇ ਜਾ ਰਹੇ ਹਨ । ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਕਿਹਾ ਕਿ ਮਾਤਾ ਇਹ ਕਿਹੋ ਜਿਹਾ ਰੂਪ ਧਾਰਨ ਕਰ ਲਿਆ ਤੁਸੀਂ’। ਹਾਲਾਂਕਿ ਕਈ ਯੂਜ਼ਰਸ ਉਸ ਦੀ ਵੈਸਟਨ ਲੁੱਕ ਦੀ ਤਾਰੀਫ ਕਰ ਰਹੇ ਹਨ ।

DIPIKA CHIKHLIA.j image From instagram

ਦੱਸ ਦਈਏ ਕਿ ਰਾਮਾਨੰਦ ਸਾਗਰ ਦੇ ਇਸ ਸੀਰੀਅਲ ਨੇ 90 ਦੇ ਦਹਾਕੇ ‘ਚ ਕਾਫੀ ਕਾਮਯਾਬੀ ਹਾਸਲ ਕੀਤੀ ਸੀ । ਇਸ ਸੀਰੀਅਲ ਨੇ ਕਾਮਯਾਬੀ ਦੇ ਨਵੇਂ ਰਿਕਾਰਡ ਕਾਇਮ ਕੀਤੇ ਸਨ । ਲਾਕਡਾਊਨ ਦੌਰਾਨ ਦੂਰਦਰਸ਼ਨ ‘ਤੇ ਇਸ ਸੀਰੀਅਲ ਨੂੰ ਮੁੜ ਪ੍ਰਸਾਰਿਤ ਕੀਤਾ ਗਿਆ ਸੀ ।ਜਿਸ ਤੋਂ ਬਾਅਦ ਅਦਾਕਾਰਾ ਸੋਸ਼ਲ ਮੀਡੀਅ ‘ਤੇ ਕਾਫੀ ਐਕਟਿਵ ਰਹਿਣ ਲੱਗ ਪਈ ਸੀ ।

 

View this post on Instagram

 

A post shared by Dipika (@dipikachikhliatopiwala)

ਇਸ ਦੇ ਨਾਲ ਹੀ ਅਦਾਕਾਰਾ ਦੀਪਿਕਾ ਚਿਖਾਲੀਆ ਨੇ 'ਰਾਮਾਇਣ' 'ਚ ਸੀਤਾ ਦਾ ਕਿਰਦਾਰ ਨਿਭਾ ਕੇ ਆਪਣੇ ਕਿਰਦਾਰ ਨੂੰ ਅਮਰ ਕਰ ਲਿਆ। ਸ਼ੋਅ ਦੀ ਸ਼ੁਰੂਆਤ ਤੋਂ ਹੀ ਦੀਪਿਕਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੋ ਗਈ ਹੈ। ਉਹ ਅਕਸਰ ਆਪਣੀਆਂ ਤਾਜ਼ਾ ਤਸਵੀਰਾਂ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਹੈ। ਇਸ ਦੌਰਾਨ ਦੀਪਿਕਾ ਨੇ ਆਪਣੀ ਇਕ ਖਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਸ ਦਾ ਗਲੈਮਰਸ ਅਵਤਾਰ ਨਜ਼ਰ ਆ ਰਿਹਾ ਹੈ।

 

Related Post