ਕੁੜੀ ਨੇ ਦਸ ਰੁਪਏ ਦੇ ਨੋਟ ‘ਤੇ ਪ੍ਰੇਮੀ ਨੂੰ ਲਿਖਿਆ ਸੁਨੇਹਾ, ਕਿਹਾ ‘ਵਿਸ਼ਾਲ ਮੇਰਾ ਵਿਆਹ 26 ਅਪ੍ਰੈਲ ਨੂੰ ਹੈ, ਮੈਨੂੰ ਭਜਾ ਕੇ ਲੈ ਜਾ’

ਪਿਆਰ ਇੱਕ ਬਹੁਤ ਹੀ ਖੁਬਸੂਰਤ ਅਹਿਸਾਸ ਹੁੰਦਾ ਹੈ । ਜਦੋਂ ਕਿਸੇ ਨਾਲ ਇਨਸਾਨ ਨੂੰ ਪਿਆਰ ਹੋ ਜਾਂਦਾ ਹੈ ਤਾਂ ਉਸ ਦੇ ਲਈ ਉਹ ਕਿਸੇ ਵੀ ਤਰ੍ਹਾਂ ਦੇ ਹੱਦਾਂ ਬੰਨੇ ਟੱਪ ਜਾਂਦਾ ਹੈ ।ਅੱਜ ਅਸੀਂ ਤੁਹਾਨੂੰ ਇੱਕ ਪਿਆਰ ਕਰਨ ਵਾਲੀ ਇੱਕ ਅਜਿਹੀ ਕੁੜੀ ਬਾਰੇ ਦੱਸਣ ਜਾ ਰਹੇ ਹਨ । ਜਿਸ ਨੇ ਇੱਕ ਨੋਟ ‘ਤੇ ਆਪਣੇ ਵਿਆਹ ਹੋਣ ਦੀ ਗੱਲ ਨੂੰ ਆਪਣੇ ਪ੍ਰੇਮੀ (Lover) ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ।
image From google
ਹੋਰ ਪੜ੍ਹੋ : ਇਸ ਤਸਵੀਰ ‘ਚ ਛਿਪਿਆ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ
ਇਹ ਦਸ ਰੁਪਏ ਦਾ ਨੋਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਨੂੰ ਕ੍ਰਾਈਮ ਮਾਸਟਰ ਗੋਗੋ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਨੋਟ ‘ਤੇ ਲਿਖਿਆ ਗਿਆ ਹੈ ਕਿ ਵਿਸ਼ਾਲ ਮੇਰਾ ਵਿਆਹ ੨੬ ਅਪ੍ਰੈਲ ਨੂੰ ਹੈ । ਮੈਨੂੰ ਭਜਾ ਕੇ ਲੈ ਜਾਵੀਂ ਆਈ ਲਵ ਯੂ, ਤੇਰੀ ਕੁਸੁਮ ।
ਹੋਰ ਪੜ੍ਹੋ : ਕੀਵੀ ਫ਼ਲ ਖਾਣ ਦੇ ਹਨ ਕਈ ਫਾਇਦੇ, ਸਰੀਰ ਦੀਆਂ ਕਈ ਬੀਮਾਰੀਆਂ ‘ਚ ਹੈ ਲਾਹੇਵੰਦ
ਇਸ ਨੋਟ ‘ਤੇ ਲਿਖਿਆ ਗਿਆ ਇਹ ਸੁਨੇਹਾ ਸੱਚ ਹੈ ਜਾਂ ਕਿਸੇ ਨੇ ਮਜ਼ਾਕ ‘ਚ ਅਜਿਹਾ ਲਿਖਿਆ ਹੈ । ਇਸ ਦੀ ਅਸਲੀਅਤ ਤਾਂ ਕਿਸੇ ਨੂੰ ਵੀ ਨਹੀਂ ਪਤਾ। ਪਰ ਇਹ ਸੁਨੇਹਾ ਵਾਇਰਲ ਜ਼ਰੂਰ ਹੋ ਰਿਹਾ ਹੈ । ਲੋਕ ਵੀ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ‘ਚ ਜੁਟੇ ਹੋਏ ਹਨ ।
image From googleਪਰ ਹਾਲੇ ਤੱਕ ਕੁਸੁਮ ਅਤੇ ਵਿਸ਼ਾਲ ਨਾਮ ਦੇ ਇਸ ਪ੍ਰੇਮੀ ਜੋੜੇ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ । ਹੋ ਸਕਦਾ ਹੈ ਕਿਸੇ ਨੇ ਸ਼ਰਾਰਤ ਦੇ ਨਾਲ ਅਜਿਹਾ ਲਿਖ ਦਿੱਤਾ ਹੋਵੇ । ਖੈਰ ਜੋ ਵੀ ਹੋਵੇ ਪਰ ਲੋਕ ਮਜ਼ੇ ਜ਼ਰੂਰ ਲੈ ਰਹੇ ਹਨ ।