ਸੁਣਨ ਬੋਲਣ ਤੋਂ ਅਸਮਰਥ ਮਲਿਕਾ ਹਾਂਡਾ ਸ਼ਤਰੰਜ ਦੇ ਮੁਕਾਬਲੇ 'ਚ ਦਿੰਦੀ ਹੈ ਹਰ ਇੱਕ ਨੂੰ ਮਾਤ, ਕੌਮਾਂਤਰੀ ਪੱਧਰ ਦੇ ਮੁਕਾਲਿਆਂ 'ਚ ਜਿੱਤੇ ਕਈ ਤਗਮੇ 

By  Rupinder Kaler December 15th 2018 01:56 PM

ਪੀਟੀਸੀ ਪੰਜਾਬੀ ਚੈਨਲ ਅਤੇ ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ 16 ਦਸੰਬਰ ਨੂੰ ਜੇ.ਐੱਲ.ਪੀ.ਐੱਲ ਗਰਾਉਂਡ, ਸੈਕਟਰ-66 ਏ, ਏਅਰਪੋਰਟ ਰੋਡ ਮੋਹਾਲੀ ਵਿੱਚ ਸਿਰਜਨਹਾਰੀ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ ।ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਦੀ ਵਧੀਆ ਕਾਰਗੁਜਾਰੀ ਅਤੇ ਸੰਸਥਾ ਦੇ 10  ਸਾਲ ਪੂਰੇ ਹੋਣ ਤੇ ਕਰਵਾਏ ਜਾ ਰਹੇ ਇਸ ਸਨਮਾਨ ਸਮਰੋਹ ਵਿੱਚ ਉਹਨਾਂ ਔਰਤਾਂ ਤੇ ਲੜਕੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਨਾਂ ਸਿਰਫ ਦੇਸ਼ ਦਾ ਨਾਂ ਚਮਕਾਇਆ ਹੈ ਬਲਕਿ ਉਹ ਹੋਰਨਾ ਲਈ ਵੀ ਮਿਸਾਲ ਬਣ ਕੇ ਸਾਹਮਣੇ ਆਈਆਂ ਹਨ ।

ਹੋਰ ਵੇਖੋ : ਨਿਵੇਦਿਤਾ ਭਸੀਨ ਨੇ ਪੂਰੀ ਦੁਨੀਆ ‘ਚ ਮਿਸਾਲ ਕੀਤੀ ਸੀ ਕਾਇਮ, ‘ਸਿਰਜਨਹਾਰੀ ਅਵਾਰਡ ਸਮਾਰੋਹ’ ‘ਚ ਕੀਤਾ ਜਾਵੇਗਾ ਸਨਮਾਨਿਤ

ਇਸ ਸਮਾਰੋਹ ਵਿੱਚ ਮਲਿਕਾ ਹਾਂਡਾ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਜਿਸ ਨੇ ਸਰੀਰਕ ਤੌਰ ਤੇ ਕਮਜ਼ੋਰ ਹੋਣ ਦੇ ਬਾਵਜੂਦ ਪੂਰੇ ਵਿਸ਼ਵ ਵਿੱਚ ਦੇਸ਼ ਦਾ ਨਾ ਚਮਕਾਇਆ ਹੈ । ਮਲਿਕਾ ਨੇ  ਇੰਗਲੈਂਡ ਵਿੱਚ ਆਯੋਜਿਤ ਐੱਫ.ਆਈ.ਡੀ.ਈ. ਡੈਫ ਬਲਿਟਜ਼ ਓਲੰਪੀਆਡ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ । ਇਸ ਮੁਕਾਬਲੇ ਵਿੱਚ ਮਲਿਕਾ ਨੇ 11  ਰਾਉਂਡ ਵਿੱਚ 5.5 ਦਾ ਸਕੋਰ ਬਣਾਕੇ ਚੈੱਕ ਰਿਪਬਲਿਕ ਦੀ ਰਿਵੋਵਾ ਅੰਨਾ ਨੂੰ ਹਰਾਇਆ ਸੀ ।

ਹੋਰ ਵੇਖੋ : ਦਿਵਿਆ ਰਾਵਤ ਦੀ ਇੱਕ ਸਾਲ ਦੀ ਕਮਾਈ ਸੁਣਕੇ ਹੋ ਜਾਓਗੇ ਹੈਰਾਨ, ਮਸ਼ਰੂਮ ਦੀ ਖੇਤੀ ਕਰਕੇ ਕਿਸਾਨਾਂ ਲਈ ਬਣੀ ਮਿਸਾਲ

ਇਸ ਮੁਕਾਬਲੇ ਵਿੱਚ ਕੁੱਲ 64 ਖਿਡਾਰੀਆਂ ਨੇ ਹਿੱਸਾ ਲਿਆ ਸੀ । ਇਸ ਤੋਂ ਪਹਿਲਾ ਮਲਿਕਾ ਨੇ 2015 ਵਿੱਚ ਹੋਈ ਏਸ਼ੀਅਨ ਵੁਮੈੱਨ ਓਪਨ ਬਲਿਟਜ਼ ਵਿੱਚ ਚਾਂਦੀ ਦੇ ਤਗਮੇ ਜਿੱਤੇ ਸਨ । ਇਸ ਤੋਂ ਬਾਅਦ 2016 ਵਿੱਚ ਵਰਲਡ ਓਪਨ ਡੈਫ ਵਿੱਚ ਸੋਨੇ ਤੇ ਬਲਿਟਜ਼ ਵਿੱਚ ਚਾਂਦੀ ਦੇ ਤਗਮੇ ਜਿੱਤੇ ਹਨ । ਇਸੇ ਸਾਲ ਉਹ ਵਰਲਡ ਚੈਪੀਅਨ ਵੀ ਬਣੀ ਹੈ । 2017  ਵਿੱਚ ਮਲਿਕਾ ਨੇ ਏਸ਼ੀਅਨ ਡਿਸੇਬਲਡ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ।

ਹੋਰ ਵੇਖੋ : ਪਤੀ ਦੇ ਅੱਤਿਆਚਾਰ ਦੀ ਸ਼ਿਕਾਰ ਔਰਤਾਂ ਨੂੰ ਹੌਸਲਾ ਦਿੰਦੀ ਹੈ ਬਾਲੀਵੁੱਡ ਦੀ ਸਟੰਟਵੁਮੈੱਨ ਦੀ ਕਹਾਣੀ, ਸਿਰਜਨਹਾਰੀ ਅਵਰਾਡ ਸਮਾਰੋਹ ‘ਚ ਕੀਤਾ ਜਾਵੇਗਾ ਸਨਮਾਨਿਤ

https://www.instagram.com/p/BrXSK5qngHo/

ਸੋ ਇਸੇ ਤਰ੍ਹਾਂ ਦੀਆਂ ਕੁਝ ਹੋਰ ਔਰਤਾਂ ਦੀਆਂ ਕਹਾਣੀਆਂ ਜਾਣਨ ਲਈ ਦੇਖੋ ਸਿਰਜਨਹਾਰੀ ਅਵਾਰਡ ਸਮਾਰੋਹ ਸਿਰਫ ਪੀਟੀਸੀ ਪੰਜਾਬੀ ਤੇ 16 ਦਸੰਬਰ ਨੂੰ ਸ਼ਾਮ 5 ਵਜੇ, ਸਥਾਨ ਜੇ.ਐੱਲ.ਪੀ.ਐੱਲ ਗਰਾਉਂਡ, ਸੈਕਟਰ-66 ਏ, ਏਅਰਪੋਰਟ ਰੋਡ ਮੋਹਾਲੀ ।

 

Related Post