ਗਿੱਪੀ ਗਰੇਵਾਲ ਦੀ ਪਰਿਵਾਰ ਦੇ ਨਾਲ ਨਵੀਂ ਤਸਵੀਰ ਆਈ ਸਾਹਮਣੇ, ਬੱਚਿਆਂ ਅਤੇ ਪਤਨੀ ਨਾਲ ਲੰਡਨ ਬ੍ਰਿਜ਼ ਦੀ ਸੈਰ ਕਰਦੇ ਆਏ ਨਜ਼ਰ
Lajwinder kaur
September 15th 2022 08:17 PM --
Updated:
September 15th 2022 08:09 PM
Gippy Grewal's New Family Pic: ਗਿੱਪੀ ਗਰੇਵਾਲ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਕੈਰੀ ਆਨ ਜੱਟਾ-3’ ਦੀ ਸ਼ੂਟਿੰਗ ਲੰਡਨ ‘ਚ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਨਾਲ ਹੀ ਹੈ। ਦੱਸ ਦਈਏ ਕੈਰੀ ਆਨ ਜੱਟਾ-3 ਚ ਸ਼ਿੰਦਾ ਵੀ ਬਾਲ ਕਲਾਕਾਰ ਦੇ ਰੂਪ ‘ਚ ਨਜ਼ਰ ਆਵੇਗਾ। ਹਾਲ ਹੀ ‘ਚ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਇੱਕ ਪਿਆਰੀ ਜਿਹੀ ਪਰਿਵਾਰਕ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਜਿਸ ਉੱਤੇ ਯੂਜ਼ਰਸ ਖੂਬ ਪਿਆਰ ਲੁੱਟਾ ਰਹੇ ਹਨ।