ਗਿੱਪੀ ਗਰੇਵਾਲ (Gippy Grewal) ਦੀ ਫ਼ਿਲਮ ‘ਮਾਂ’ (Maa) ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਫ਼ਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਔਰਤਾਂ ਇਸ ਫ਼ਿਲਮ ਨੂੰ ਲੈ ਕੇ ਆਪੋ ਆਪਣੇ ਵਿਚਾਰ ਸਾਂਝੇ ਕਰ ਰਹੀਆਂ ਹਨ । ਇਸ ਵੀਡੀਓ ‘ਚ ਇੱਕ ਮਹਿਲਾ ਫ਼ਿਲਮ ‘ਮਾਂ’ ਬਾਰੇ ਗੱਲਬਾਤ ਕਰਕੇ ਰੋ ਪਈ । ਇਸ ਦੇ ਨਾਲ ਇਸ ਮੌਕੇ ‘ਤੇ ਮੌਜੂਦ ਹੋਰ ਲੋਕਾਂ ਦੀਆਂ ਅੱਖਾਂ ‘ਚ ਵੀ ਅੱਥਰੂ ਵਹਿ ਤੁਰੇ ।
image From instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਬੇਟੇ ਏਕਮ ਦੇ ਜਨਮ ਦਿਨ ‘ਤੇ ਪਾਈ ਭਾਵੁਕ ਪੋਸਟ, ਕਿਹਾ ‘15ਵਾਂ ਜਨਮ ਦਿਨ ਮੁਬਾਰਕ ਪੁੱਤਰ’
ਇਸ ਫ਼ਿਲਮ ‘ਚ ਇੱਕ ਮਾਂ ਦਾ ਬੱਹੋਰ ਪੜ੍ਹੋਚਿਆਂ ਦੇ ਪ੍ਰਤੀ ਪਿਆਰ ਨੂੰ ਦਰਸਾਇਆ ਗਿਆ ਹੈ ਕਿ ਮਾਂ ਆਪਣੇ ਬੱਚਿਆਂ ਦੇ ਲਈ ਕਿੰਨੀਆਂ ਕੁਰਬਾਨੀਆਂ ਕਰਦੀ ਹੈ । ਇਸ ਮੌਕੇ ਮੌਜੂਦ ਕਲਾਕਾਰ ਵੀ ਭਾਵੁਕ ਹੋ ਗਏ । ਗਿੱਪੀ ਗਰੇਵਾਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਬਹੁਤ ਡਰ ਸੀ ਕਿ ਕਿੱਦਾਂ ਲੱਗੂ ਮਾਂ ਫ਼ਿਲਮ ਸਭ ਨੂੰ, ਪਰ ਕੱਲ੍ਹ ਰਾਤ ਜਦੋਂ ਦਰਸ਼ਕਾਂ ਦੇ ਨਾਲ ਬੈਠ ਕੇ ਫ਼ਿਲਮ ਵੇਖੀ ਤਾਂ ਏਨਾਂ ਇਮੋਸ਼ਨਲ ਹੋ ਗਿਆ ਕਿ ਕੁਝ ਬੋਲ ਨਹੀਂ ਸਕਿਆ ।
Image Source: Instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਦੀਆਂ ਪੁੱਤਰ ਦੇ ਨਾਲ ਕਿਊਟ ਤਸਵੀਰਾਂ ਵਾਇਰਲ
ਚੰਗੀ ਸੋਚ ਦੇ ਨਾਲ ਕੀਤੇ ਕੰਮ ਦਾ ਨਤੀਜਾ ਚੰਗਾ ਹੀ ਹੁੰਦਾ ਹੈ। ਵਾਹਿਗੁਰੂ ਤੇਰਾ ਸ਼ੁਕਰ ਹੈ’। ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਫ਼ਿਲਮ ‘ਮਾਂ’ ‘ਚ ਦਿਵਿਆ ਦੱਤਾ ਨੇ ‘ਮਾਂ’ ਦਾ ਕਿਰਦਾਰ ਨਿਭਾਇਆ ਹੈ ਅਤੇ ਇਸ ਫ਼ਿਲਮ ‘ਚ ਬੱਬਲ ਰਾਏ ਵੀ ਗਿੱਪੀ ਗਰੇਵਾਲ ਦੇ ਭਰਾ ਦੇ ਕਿਰਦਾਰ ‘ਚ ਹਨ ।
ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਸਣੇ ਹੋਰ ਕਈ ਵੱਡੇ ਕਲਾਕਾਰ ਵੀ ਫ਼ਿਲਮ ‘ਚ ਹਨ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਅਰਦਾਸ’ ਅਤੇ ‘ਅਰਦਾਸ ਕਰਾਂ’ ਵਰਗੀਆਂ ਬਿਹਤਰੀਨ ਫ਼ਿਲਮਾਂ ਬਣਾਈਆਂ ਹਨ ਅਤੇ ਮਾਂ ਫ਼ਿਲਮ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
View this post on Instagram
A post shared by ????? ?????? (@gippygrewal)