‘ਕੈਰੀ ਆਨ ਜੱਟਾ 2’ ਨੇ ਮਾਰੀ ਬਾਜ਼ੀ, ਗਿੱਪੀ ਗਰੇਵਾਲ ਨੇ ਕੀਤੀ ਫੈਨਜ਼ ਦੇ ਨਾਲ ਖੁਸ਼ੀ ਸਾਂਝੀ

ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਹਰਮਨ ਸਿਤਾਰੇ ਹਨ। ਜਿਸ ਦੇ ਚੱਲਦੇ ਗਿੱਪੀ ਗਰੇਵਾਲ ਨੇ ਇੱਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਹੈ ਕਿ ਉਹ ਬਾਕਮਾਲ ਐਕਟਰ ਹਨ। ਜੀ ਹਾਂ, ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ‘ਚ ਗਿੱਪੀ ਗਰੇਵਾਲ ਦੀ ਮੂਵੀ ‘ਕੈਰੀ ਆਨ ਜੱਟਾ 2’ ਨੇ ਬਾਜ਼ੀ ਮਾਰ ਲਈ ਹੈ। ਗਿੱਪੀ ਗਰੇਵਾਲ ਨੂੰ ਬੈਸਟ ਐਕਟਰ ਦੇ ਅਵਾਰਡ ਨਾਲ ਨਿਵਾਜਿਆ ਗਿਆ ਹੈ।
View this post on Instagram
ਹੋਰ ਵੇਖੋ:ਹਰਦੀਪ ਗਰੇਵਾਲ ਨੂੰ ਚੜ੍ਹਿਆ ਜੀਪਾਂ ਦਾ ਸ਼ੌਕ
ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੀ ਖੁਸ਼ੀ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਗਿੱਪੀ ਗਰੇਵਾਲ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ,’ਫੈਨਜ਼ ਦਾ ਬਹੁਤ ਧੰਨਵਾਦ...ਲਵ ਯੂ ਇਹ ਅਵਾਰਡਸ ਤੁਹਾਡੇ ਨੇ ਕਿਉਂ ਕਿ ਤੁਹਾਡੇ ਕਰਕੇ ਹੀ ਮਿਲੇ ਨੇ..’ਕੈਰੀ ਆਨ ਜੱਟਾ 2’ ਨੂੰ ਇੰਨਾ ਪਿਆਰ ਦੇਣ ਲਈ ਦਿਲੋਂ ਧੰਨਵਾਦ...'
PTC Punjabi Film Awards 2019: Gippy Grewal bags Best Actor Award for Carry On Jatta 2. Sargun Mehta gets Best Actress Award for Qismat. Carry On Jatt 2 adjudges Best Film Of The Year! @igippygrewal @sargun_mehta pic.twitter.com/dkqiGZTBNu
— PTC Punjabi (@PTC_Network) March 16, 2019
ਦੱਸ ਦਈਏ ਗਿੱਪੀ ਗਰੇਵਾਲ ਦੀ ਫ਼ਿਲਮ ਕੈਰੀ ਆਨ ਜੱਟਾ ਨੂੰ ਬੈਸਟ ਫ਼ਿਲਮ, ਬੈਸਟ ਐਕਟਰ, ਬੈਸਟ ਡਾਇਰੈਕਟਰ ਅਤੇ ਬੈਸਟ ਡਾਇਲੌਗ ਦੇ ਅਵਾਰਡਸ ਨਾਲ ਨਿਵਾਜਿਆ ਗਿਆ ਹੈ। ‘ਕੈਰੀ ਆਨ ਜੱਟਾ 2’ ਨੂੰ ਡਾਇਰੈਕਟਰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਗਿੱਪੀ ਗਰੇਵਾਲ ਜਿਹੜੇ ਅੱਜ-ਕੱਲ੍ਹ ਆਪਣੀ ਅਗਲੀ ਫ਼ਿਲਮ ‘ਮੰਜੇ ਬਿਸਤਰੇ 2’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਗਿੱਪੀ ਗਰੇਵਾਲ ਦੀ ਇਹ ਮੂਵੀ ਵਿਸਾਖੀ ਵਾਲੇ ਦਿਨ 12 ਅਪ੍ਰੈਲ ਨੂੰ ਸਿਨੇਮਾ ਘਰਾਂ ਚ ਰਿਲੀਜ਼ ਕੀਤੀ ਜਾਵੇਗੀ।