ਪਿਤਾ ਗਿੱਪੀ ਗਰੇਵਾਲ ਨੇ ਬੇਟੇ ਸ਼ਿੰਦੇ ਦੇ ਜਨਮਦਿਨ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਫੈਨਜ਼ ਨੂੰ ਦਿੱਤਾ ਇਹ ਤੋਹਫ਼ਾ

ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਅੱਜ ਉਨ੍ਹਾਂ ਦੇ ਵਿਚਕਾਰਲੇ ਬੇਟੇ ਸ਼ਿੰਦਾ ਦਾ ਜਨਮਦਿਨ ਹੈ । ਸ਼ਿੰਦੇ ਦਾ ਅਸਲ ਨਾਂਅ ਗੁਰਫਤਿਹ ਸਿੰਘ ਗਰੇਵਾਲ ਹੈ ।
ਗਿੱਪੀ ਗਰੇਵਾਲ ਨੇ ਆਪਣੇ ਬੇਟੇ ਦੇ ਲਈ ਪਿਆਰੀ ਜਿਹੀ ਪੋਸਟ ਪਾ ਕੇ ਫੋਟੋ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-"ਹੈਪੀ ਬਰਥਡੇ, ਮੇਰੇ ਪੁੱਤਰ ! ਤੂੰ ਮੇਰਾ ਮਾਣ, ਮੇਰਾ ਪਿਆਰ ਤੇ ਮੇਰਾ ਸਭ ਕੁਝ ਹੈ" ਤੇ ਨਾਲ ਉਨ੍ਹਾਂ ਨੇ ਕਿੱਸ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ ।
ਇਸ ਪੋਸਟ ਉੱਤੇ ਤੇ ਪੰਜਾਬੀ ਕਲਾਕਾਰ ਸ਼ਿੰਦੇ ਨੂੰ ਬਰਥਡੇਅ ਵਿਸ਼ ਕਰ ਰਹੇ ਨੇ । ਗਾਇਕ ਰੌਸ਼ਨ ਪ੍ਰਿੰਸ, ਐਕਟਰ ਰਾਣਾ ਰਣਬੀਰ ਤੇ ਕਈ ਹੋਰ ਕਲਾਕਾਰ ਨੇ ਸ਼ਿੰਦੇ ਨੂੰ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਨੇ ।
ਜੇ ਗੱਲ ਕਰੀਏ ਸ਼ਿੰਦੇ ਗਰੇਵਾਲ ਦੀ ਉਹ ਬਾਲ ਕਲਾਕਾਰ ਅਰਦਾਸ ਕਰਾਂ ਫ਼ਿਲਮ ‘ਚ ਨਜ਼ਰ ਆਇਆ ਸੀ । ਆਪਣੀ ਅਦਾਕਾਰੀ ਦੇ ਨਾਲ ਸ਼ਿੰਦੇ ਨੇ ਸਭ ਦਾ ਦਿਲ ਜਿੱਤ ਲਿਆ ਸੀ । ਜਿਸ ਕਰਕੇ ਇਸ ਸਾਲ ਉਸ ਨੂੰ ‘ਪੀਟੀਸੀ ਚਾਈਲਡ ਸਟਾਰ ਅਵਾਰਡ’ ਕੈਟਾਗਿਰੀ ‘ਚ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਜਿੱਤਿਆ ਸੀ ।
ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਫੈਨਜ਼ ਨੂੰ ਤੋਹਫਾ ਦਿੱਤਾ ਹੈ । ਉਹ ਸ਼ਿੰਦੇ ਦੇ ਬਰਥਡੇਅ ‘ਤੇ ਆਪਣੀ ਪੂਰੀ ਐਲਬਮ The Main Man ਲੈ ਕੇ ਆ ਰਹੇ ਨੇ ।