Gippy Grewal tells story of his struggle: ਪੰਜਾਬ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਦੀ ਨਵੀਂ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਗਿੱਪੀ ਗਰੇਵਾਲ ਆਪਣੀ ਮਿਹਨਤ ਦੇ ਸਦਕਾ ਪੰਜਾਬੀ ਇੰਡਸਟਰੀ ਦੇ ਇੱਕ ਵੱਡੇ ਸੁਪਰਸਟਾਰ ਬਣੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੇ ਸੰਘਰਸ਼ ਦੇ ਸਮੇਂ ਬਾਰੇ ਗੱਲਬਾਤ ਕੀਤੀ ਤੇ ਦੱਸਿਆ ਕਿ ਉਹ ਇੱਕ ਕਾਮਯਾਬ ਕਲਾਕਾਰ ਕਿੰਝ ਬਣੇ।
Image Source: Instagram
ਗਿੱਪੀ ਗਰੇਵਾਲ ਨੂੰ ਪੰਜਾਬੀ ਇੰਡਸਟਰੀ ਵਿੱਚ ਇੱਕ ਗਾਇਕ, ਚੰਗੇ ਅਦਾਕਾਰ ਅਤੇ ਕਾਮੇਡੀਅਨ ਵਜੋਂ ਜਾਣੇ ਜਾਂਦੇ ਹਨ। ਗਿੱਪੀ ਦੀ ਗਾਇਕੀ ਤੇ ਅਦਾਕਾਰੀ ਦੇ ਲੱਖਾਂ ਲੋਕ ਦੀਵਾਨੇ ਹਨ, ਪਰ ਉਨ੍ਹਾਂ ਦੇ ਫੈਨਜ਼ ਚੋਂ ਬੇਹੱਦ ਘੱਟ ਲੋਕਾਂ ਨੂੰ ਹੀ ਇਹ ਪਤਾ ਹੈ ਕਿ ਗਿੱਪੀ ਗਰੇਵਾਲ ਨੇ ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਕਈ ਕੰਮ ਕੀਤੇ ਹਨ ਤੇ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਕੀਤਾ ਹੈ।
ਗਿੱਪੀ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਆਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਦੱਸੀ। ਗਿੱਪੀ ਨੇ ਦੱਸਿਆ ਕਿ ਸੰਘਰਸ਼ ਦੇ ਦਿਨਾਂ ਵਿੱਚ ਉਨ੍ਹਾਂ ਗੱਡੀਆਂ ਧੋਣ ਦਾ ਕੰਮ ਵੀ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਸਿਕਊਰਟੀ ਗਾਰਡ ਵਜੋਂ ਵੀ ਕੰਮ ਕੀਤਾ ਹੈ। ਇਸ ਤੋਂ ਬਾਅਦ ਉਹ ਕੈਨੇਡਾ ਗਏ ਉਥੇ ਵੀ ਉਹ ਇੱਕ ਰੈਸਟੋਰੈਂਟ ਵਿੱਚ ਬਤੌਰ ਵੇਟਰ ਕੰਮ ਕਰਦੇ ਸੀ।
Image Source: Instagram
ਦੇਸ਼ ਪਿਆਰ ਉਨ੍ਹਾਂ ਨੂੰ ਘਰ ਵਾਪਸ ਲੈ ਆਇਆ ਅਤੇ ਦੇਸ਼ ਦੀ ਮਿੱਟੀ ਨਾਲ ਪਿਆਰ ਕਰਕੇ ਉਨ੍ਹਾਂ ਨੇ ਉਹ ਮੁਕਾਮ ਹਾਸਿਲ ਕੀਤਾ। ਜਿਸ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ। ਇਥੇ ਆ ਕੇ ਉਨ੍ਹਾਂ ਨੇ ਆਪਣੇ ਗਾਇਕੀ ਦੇ ਸ਼ੌਂਕ ਨੂੰ ਪੂਰਾ ਕੀਤਾ ਤੇ ਹੌਲੀ-ਹੌਲੀ ਅਦਾਕਾਰੀ ਤੇ ਕਾਮੇਡੀ ਫਿਲਮਾਂ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਗਿੱਪੀ ਗਰੇਵਾਲ ਨੇ ਆਪਣੇ ਫੈਨਜ਼ ਤੇ ਦਰਸ਼ਕਾਂ ਨੂੰ ਤਹਿ ਦਿਲੋਂ ਧੰਨਵਾਦ ਵੀ ਦਿੱਤਾ।
ਦੱਸ ਦਈਏ ਕਿ ਗਿੱਪੀ ਗਰੇਵਾਲ ਇੱਕ ਅਦਾਕਾਰ, ਗਾਇਕ, ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਵਜੋਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਲੰਮੇ ਸਮੇਂ ਤੋਂ ਸਰਗਰਮ ਹਨ। ਗਿੱਪੀ ਗਰੇਵਾਲ ਦਾ ਕਹਿਣਾ ਹੈ, 'ਮੈਂ ਜੋ ਵੀ ਕੰਮ ਕਰਦਾ ਹਾਂ, ਪੂਰੇ ਦਿਲ ਨਾਲ ਕਰਦਾ ਹਾਂ। ਫਿਲਮਾਂ 'ਚ ਆਉਣ ਤੋਂ ਪਹਿਲਾਂ ਮੈਂ ਕੈਨੇਡਾ 'ਚ ਵੇਟਰ ਦੇ ਤੌਰ 'ਤੇ ਕੰਮ ਕੀਤਾ ਸੀ, ਕਾਫੀ ਸਮਾਂ ਦਿੱਲੀ 'ਚ ਸੁਰੱਖਿਆ ਗਾਰਡ ਵਜੋਂ ਵੀ ਕੰਮ ਕੀਤਾ। ਮੈਂ ਕਾਰਾਂ ਵੀ ਧੋਤੀਆਂ ਹਨ। ਮੈਨੂੰ ਕਿਸੇ ਕੰਮ ਤੋਂ ਸ਼ਰਮ ਨਹੀਂ ਆਉਂਦੀ। ਮੈਂ ਹਰ ਕੰਮ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕਰਦਾ ਸੀ।
image From instagram
ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਰਾਘਵ ਜਿਆਲ ਨਾਲ ਡੇਟਿੰਗ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਦੱਸਿਆ ਸੱਚ
ਗਿੱਪੀ ਅੱਗੇ ਕਹਿੰਦੇ ਹਨ ਕਿ ਇਮਾਨਦਾਰੀ ਨਾਲ ਕਮਾਇਆ ਪੈਸਾ ਰਾਹਤ ਦਿੰਦਾ ਹੈ। ਮੇਰਾ ਟੀਚਾ ਗਾਉਣਾ ਸੀ ਅਤੇ ਮੈਂ ਸੋਚਦਾ ਸੀ ਕਿ ਜੇਕਰ ਮੈਨੂੰ ਗਾਉਣ ਤੋਂ ਵੀ ਓਨੇ ਹੀ ਪੈਸੇ ਮਿਲ ਜਾਣ ਜਿੰਨੇ ਹੋਰ ਕੰਮ ਤੋਂ ਮਿਲ ਰਹੇ ਹਨ ਤਾਂ ਮੇਰੀ ਮਿਹਨਤ ਸਫ਼ਲ ਹੋ ਜਾਵੇਗੀ। ਆਖਿਰਕਾਰ ਮੇਰਾ ਸੁਫ਼ਨਾ ਪੂਰਾ ਹੋਇਆ। ਇਸ ਲਈ ਸਾਨੂੰ ਸਭ ਆਪਣੇ ਟੀਚੇ ਲਈ ਕੜੀ ਮਿਹਨਤ ਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਕਿਸੇ ਕੰਮ ਵਿੱਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਹੈ।