ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਪੋਸਟਰ ਹੋਇਆ ਰਿਲੀਜ਼, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

By  Pushp Raj January 21st 2023 12:05 PM

Film 'Mitran Da Naa Chalda' poster: ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਆਪਣੀ ਅਦਾਕਾਰੀ ਤੇ ਕਾਮੇਡੀ ਨਾਲ ਅਕਸਰ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਪੋਸਟਰ ਰਿਲੀਜ਼ ਕੀਤਾ ਹੈ। ਫੈਨਜ਼ ਇਸ ਪੋਸਟਰ 'ਚ ਗਿੱਪੀ ਗਰੇਵਾਲ ਦਾ ਨਵਾਂ ਲੁੱਕ ਵੇਖ ਕੇ ਬੇਹੱਦ ਖੁਸ਼ ਹਨ।

ਦੱਸ ਦਈਏ ਕਿ ਸਾਲ 2022 ਗਿੱਪੀ ਗਰੇਵਾਲ ਲਈ ਬੇਹੱਦ ਚੰਗਾ ਰਿਹਾ, ਕਿਉਂਕਿ ਬੀਤੇ ਸਾਲ ਗਿੱਪੀ ਦੀਆਂ ਕਈ ਫ਼ਿਲਮਾਂ 'ਕਿਸਮਤ 2', 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ', 'ਸੌਂਕਣ ਸੌਂਕਣੇ' ਵਰਗੀਆਂ ਵੱਡੀਆਂ ਹਿੱਟ ਫਿਲਮਾਂ ਰਿਲੀਜ਼ ਹੋਇਆਂ ਹਨ।

image Source : Instagram

ਬੀਤੇ ਸਾਲ ਕਈ ਹਿੱਟ ਫ਼ਿਲਮਾਂ ਦੇਣ ਮਗਰੋਂ ਗਿੱਪੀ ਗਰੇਵਾਲ ਜਲਦ ਹੀ ਆਪਣੇ ਫੈਨਜ਼ ਲਈ ਇੱਕ ਹੋਰ ਨਵੀਂ ਫ਼ਿਮਲ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦਾ ਸਿਰਲੇਖ ਹੈ 'ਮਿੱਤਰਾਂ ਦਾ ਨਾਂ ਚੱਲਦਾ'। ਹੁਣ ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ।

ਇਸ ਫ਼ਿਲਮ ਦੇ ਨਿਰਮਾਤਾ ਜ਼ੀ ਸਟੂਡੀਓਜ਼ ਅਤੇ ਪੰਕਜ ਬੱਤਰਾ ਫਿਲਮਜ਼ ਪਹਿਲੀ ਵਾਰ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਨਵੀਂ ਜੋੜੀ ਨੂੰ ਸਿਲਵਰ ਸਕ੍ਰੀਨ 'ਤੇ ਲੈ ਕੇ ਆਉਣਗੇ। ਜੈਸਮੀਨ ਸੈਂਡਲਾਸ ਨੇ ਵੀ ਫ਼ਿਲਮ ਦੇ ਇੱਕ ਟਰੈਕ ਨੂੰ ਆਪਣੀ ਆਵਾਜ਼ ਦਿੱਤੀ ਹੈ।

image Source : Instagram

ਫਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਅੱਗੇ ਕਿਹਾ, "ਜਿਵੇਂ ਕਿ ਸਾਡੀ ਫਿਲਮ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਜਦੋਂ ਕਿ ਹੋਲੀ ਅਤੇ ਮਹਿਲਾ ਦਿਵਸ ਹੁੰਦਾ ਹੈ, ਦਰਸ਼ਕ ਮਨੋਰੰਜਨ ਦੇ ਦੋਹਰੇ ਬੋਨਸ ਦੀ ਉਮੀਦ ਕਰ ਸਕਦੇ ਹਨ!"

ਸ਼ਾਰਿਕ ਪਟੇਲ, ਸੀਬੀਓ, ਜ਼ੀ ਸਟੂਡੀਓਜ਼ ਨੇ ਅੱਗੇ ਕਿਹਾ, "ਮਿੱਤਰਾਂ ਦਾ ਨਾਂ ਚੱਲਦਾ" ਸਾਡੇ ਸਮਾਜ ਵਿੱਚ ਔਰਤਾਂ ਨਾਲ ਕੀਤੇ ਜਾਣ ਵਾਲੇ ਵਿਵਹਾਰ 'ਤੇ ਵਿਅੰਗਮਈ ਨਜ਼ਰ ਅਤੇ ਟਿੱਪਣੀ ਹੈ। ਇੱਕ ਮਹੱਤਵਪੂਰਨ ਮੁੱਦੇ ਨੂੰ ਛੂਹਣ ਵਾਲੀ ਸਕ੍ਰਿਪਟ ਬਹੁਤ ਹੀ ਮਨੋਰੰਜਕ ਹੈ ਅਤੇ ਮੈਨੂੰ ਯਕੀਨ ਹੈ ਕਿ ਦਰਸ਼ਕਾਂ ਦੁਆਰਾ ਇਸਦਾ ਪੂਰਾ ਆਨੰਦ ਲਿਆ ਜਾਵੇਗਾ।"

ਇਹ ਫਿਲਮ ਦੇਸ਼ ਵਿੱਚ ਅਜੋਕੇ ਸਮੇਂ ਦੀਆਂ ਔਰਤਾਂ ਦੀ ਸਥਿਤੀ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕਰਦੀ ਹੈ, ਇਸ ਲਈ ਮਹਿਲਾ ਦਿਵਸ ਮੌਕੇ ਫਿਲਮ ਦੇਖਣ ਜ਼ਰੂਰੀ ਬਣ ਜਾਂਦਾ ਹੈ। ਫਿਲਮ ਵਿਚ ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ ਅਤੇ ਸੁਪਰਸਟਾਰ ਗਿੱਪੀ ਗਰੇਵਾਲ ਵਰਗੇ ਉੱਘੇ ਕਲਾਕਾਰ ਅਭਿਨੈ ਕਰਨ ਵਾਲੇ ਹਨ।

image Source : Instagram

ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਦੇ ਇਸ ਹਮਸ਼ਕਲ ਨੂੰ ਵੇਖ ਕੇ ਫੈਨਜ਼ ਹੋਏ ਹੈਰਾਨ, ਵੀਡੀਓ ਵੇਖ ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ

ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਅਤੇ ਰਾਕੇਸ਼ ਧਵਨ ਦੁਆਰਾ ਲਿਖੀ ਗਈ, ਇਹ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿੱਚ ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ਵਿੱਚ ਹਨ। ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ ਅਤੇ ਰੇਣੂ ਕੌਸ਼ਲ ਦੀ ਵਿਸ਼ੇਸ਼ਤਾ ਵਾਲੇ ਪੋਸਟਰਾਂ ਨੂੰ ਦੁਨੀਆ ਭਰ ਦੇ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

 

View this post on Instagram

 

A post shared by ????? ?????? (@gippygrewal)

Related Post