ਗਿੱਪੀ ਗਰੇਵਾਲ ਨੇ 'ਕੈਰੀ ਆਨ ਜੱਟਾ 3' ਦੀ ਸਟਾਰ ਕਾਸਟ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਸੋਨਮ ਬਾਜਵਾ ਵੀ ਆਈ ਨਜ਼ਰ

By  Shaminder September 9th 2022 12:33 PM

ਗਿੱਪੀ ਗਰੇਵਾਲ ਨੇ ‘ਕੈਰੀ ਆਨ ਜੱਟਾ -3’ (Carry on Jatta) ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਿੱਪੀ ਗਰੇਵਾਲ, (Gippy Grewal) ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ ਅਤੇ ਹੋਰ ਕਈ ਕਲਾਕਾਰ ਵੀ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੁਝ ਦਿਨ ਪਹਿਲਾਂ ਕੀਤਾ ਸੀ ।

Gippy Grewal Carry on jatta Image Source : Instagram

ਹੋਰ ਪੜ੍ਹੋ : ਰੈਪਰ ਹਨੀ ਸਿੰਘ ਦਾ ਪਤਨੀ ਨਾਲ ਹੋਇਆ ਤਲਾਕ, ਜਾਣੋ ਹਰਜਾਨੇ ਦੇ ਤੌਰ ‘ਤੇ ਪਤਨੀ ਨੂੰ ਦਿੱਤੇ ਕਿੰਨੇ ਕਰੋੜ

ਇਸ ਫ਼ਿਲਮ ਨੰ ਲੈ ਕੇ ਗਿੱਪੀ ਗਰੇਵਾਲ ਕਾਫੀ ਐਕਸਾਈਟਿਡ ਹਨ ।ਦੱਸ ਦਈਏ ਕਿ ਇਸ ਤੋਂ ਪਹਿਲਾਂ ‘ਕੈਰੀ ਆਨ ਜੱਟਾ’ ਅਤੇ ‘ਕੈਰੀ ਆਨ ਜੱਟਾ-1’ ਰਿਲੀਜ਼ ਹੋਈ ਸੀ । ਇਸ ਤੋਂ ਬਾਅਦ ਇਸ ਦਾ ਤੀਜਾ ਭਾਗ ਲਿਆਉਣ ਦੀ ਤਿਆਰੀ ‘ਚ ਗਿੱਪੀ ਗਰੇਵਾਲ ਜੁਟੇ ਹੋਏ ਹਨ ।

gippy grewal with family

ਹੋਰ ਪੜ੍ਹੋ : ਸਾਰਿਆਂ ਨੂੰ ਆਪਣੇ ਗੀਤਾਂ ‘ਤੇ ਨਚਾਉਣ ਵਾਲੀ ਜੈਸਮੀਨ ਸੈਂਡਲਾਸ ਹੋਈ ਭਾਵੁਕ, ਕਿਹਾ ‘ਮੈਨੂੰ ਲਵ ਲੈਟਰ ਲਿਖੋ, ਔਖੇ ਵੇਲੇ ਸਹਾਰਾ ਦੇਣਗੇ’

ਇਹ ਫ਼ਿਲਮ ਅਗਲੇ ਸਾਲ ੨੯ ਜੂਨ ੨੦੨੩ ‘ਚ ਰਿਲੀਜ਼ ਹੋਵੇਗੀ ।ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਫ਼ਿਲਮ ਨੂੰ ਪੂਰੇ ਦੇਸ਼ ‘ਚ ਪੰਜਾਬੀ ਦੇ ਨਾਲ-ਨਾਲ ਹਿੰਦੀ, ਤਾਮਿਲ, ਤੇਲਗੂ ਅਤੇ ਸਾਊਥ ਦੀਆਂ ਹੋਰ ਭਾਸ਼ਾਵਾਂ ‘ਚ ਵੀ ਡੱਬ ਕੀਤੀ ਜਾਵੇਗੀ ।

Gippy-Grewal and BN Sharma-min image From google

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ‘ਮਾਂ’ ਰਿਲੀਜ਼ ਹੋਈ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਹੋਰ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਅਰਦਾਸ ਅਤੇ ਅਰਦਾਸ ਕਰਾਂ ਵਰਗੀਆਂ ਫ਼ਿਲਮਾਂ ਬਣਾਈਆਂ ਹਨ ।

 

View this post on Instagram

 

A post shared by ????? ?????? (@gippygrewal)

Related Post