ਗਿੱਪੀ ਗਰੇਵਾਲ (Gippy Grewal) ਦੀ ਪਤਨੀ (Wife) ਰਵਨੀਤ ਗਰੇਵਾਲ (Ravneet Grewal) ਦਾ ਅੱਜ ਜਨਮ ਦਿਨ (Birthday) ਹੈ । ਆਪਣੀ ਪਤਨੀ ਦੇ ਜਨਮ ਦਿਨ ‘ਤੇ ਅਦਾਕਾਰ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਮੇਰੇ ਪਿਆਰੀ ਪਤਨੀ ਰਵਨੀਤ ਗਰੇਵਾਲ ਲਈ’ । ਜਨਮ ਦਿਨ ਮੁਬਾਰਕ ਮੇਰੇ ਦਿਲ ਲਈ ਬਹੁਤ ਪਿਆਰੇ ਹੋ।
image From instagram
ਹੋਰ ਪੜ੍ਹੋ : ਗਾਇਕ ਨਿਰਵੈਰ ਦੀ ਸੜਕ ਹਾਦਸੇ ‘ਚ ਮੌਤ, ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ
ਮੈਂ ਵਿਸ਼ਵਾਸ਼ ਨਹੀਂ ਕਰ ਸਕਦਾ ਕਿ ਮੈਂ ਤੁਹਾਨੂੰ ਪਿਆਰ ਕਰਨ ਦੇ ਲਈ ਹਰ ਦਿਨ ਬਿਤਾਉਂਦਾ ਹਾਂ, ਤੁਸੀਂ ਇੱਕ ਅਦੁੱਤੀ ਮਹਿਲਾ ਹੋ, ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਤੁਹਾਡਾ ਸਾਥ ਮਿਲਿਆ ਹੈ । ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ’।ਗਾਇਕ ਆਪਣੀ ਪਤਨੀ ਨੂੰ ਆਪਣਾ ਲੱਕੀ ਚਾਰਮ ਮੰਨਦੇ ਹਨ ।
image From instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਦਾ ਅੱਜ ਹੈ ਜਨਮ ਦਿਨ, ਭਤੀਜੀ ਮੁਸਕਾਨ ਨੇ ਤਸਵੀਰਾਂ ਸਾਂਝੀਆਂ ਕਰ ਚਾਚੀ ਨੂੰ ਦਿੱਤੀ ਵਧਾਈ
ਕਿਉਂਕਿ ਰਵਨੀਤ ਗਰੇਵਾਲ ਦੇ ਨਾਲ ਵਿਆਹ ਤੋਂ ਬਾਅਦ ਗਿੱਪੀ ਗਰੇਵਾਲ ਦਾ ਕਰੀਅਰ ਬੁਲੰਦੀਆਂ ‘ਤੇ ਪਹੁੰਚ ਗਿਆ ਸੀ । ਗਿੱਪੀ ਗਰੇਵਾਲ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ । ਗਿੱਪੀ ਗਰੇਵਾਲ ਅਕਸਰ ਆਪਣੀ ਪਤਨੀ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।
image From instagram
ਉਨ੍ਹਾਂ ਦੇ ਤਿੰਨ ਬੇਟੇ ਹਨ, ਜਿਨ੍ਹਾਂ ਦੇ ਨਾਲ ਮਸਤੀ ਭਰੇ ਵੀਡੀਓਜ਼ ਅਕਸਰ ਉਹ ਸਾਂਝੇ ਕਰਦੇ ਰਹਿੰਦੇ ਹਨ । ਸੋਸ਼ਲ ਮੀਡੀਆ ‘ਤੇ ਗਿੱਪੀ ਗਰੇਵਾਲ ਦੀ ਵੱਡੀ ਫੈਨ ਫਾਲਵਿੰਗ ਹੈ ।ਬਤੌਰ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਇਸ ਤੋਂ ਪਹਿਲਾਂ ਉਹ ਇੱਕ ਹੋਟਲ ‘ਚ ਕੰਮ ਕਰਦੇ ਸਨ । ਜਿਸ ਦਾ ਖੁਲਾਸਾ ਅਦਾਕਾਰ ਨੇ ਕੁਝ ਸਮਾਂ ਪਹਿਲਾਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੀਤਾ ਸੀ ।
View this post on Instagram
A post shared by ????? ?????? (@gippygrewal)