Gippy Grewal demanding justice for Iranian girl : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਅਗਲੀ ਫ਼ਿਲਮ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਲਈ ਲੰਡਨ ਵਿੱਚ ਹਨ। ਗਿੱਪੀ ਗਰੇਵਾਲ ਅਕਸਰ ਫ਼ਿਲਮ ਸੈੱਟ ਤੋਂ ਕਾਮੇਡੀ ਭਰੀ ਵੀਡੀਓਜ਼ ਤੇ ਪੋਸਟ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਿੱਪੀ ਨੇ ਈਰਾਨੀ ਕੁੜੀ ਮਹਿਸਾ ਅਮੀਨੀ ਲਈ ਇਨਸਾਫ ਦੀ ਮੰਗ ਕੀਤੀ ਹੈ।
Image Source : Instagram
ਈਰਾਨੀ ਕੁੜੀ ਮਹਿਸਾ ਅਮੀਨੀ ਦੀ ਮੌਤ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿਤਾ ਹੈ। ਪੂਰੀ ਦੁਨੀਆ `ਚ ਲੋਕ ਨਾ ਸਿਰਫ਼ ਮਹਿਸਾ ਅਮੀਨੀ ਦੇ ਸਮਰਥਨ `ਚ ਖੜੇ ਹੋ ਰਹੇ ਹਨ, ਬਲਕਿ ਆਪੋ ਆਪਣੇ ਅੰਦਾਜ਼ ਵਿੱਚ ਉਸ ਦੇ ਲਈ ਇਨਸਾਫ਼ ਦੀ ਮੰਗ ਵੀ ਕਰ ਰਹੇ ਹਨ। ਅਜਿਹੇ `ਚ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਮਹਿਸਾ ਅਮੀਨੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰ ਰਹੇ ਹਨ।
ਹਾਲ ਹੀ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਸਟੋਰੀ ਸਾਂਝੀ ਕੀਤੀ ਹੈ। ਆਪਣੀ ਇਸ ਪੋਸਟ ਵਿੱਚ ਗਿੱਪੀ ਗਰੇਵਾਨ ਨੇ ਮਹਿਸਾ ਅਮੀਨੀ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।
Image Source : Instagram
ਆਪਣੀ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ, " #WomansLifeFreedom #MahsaAmini" । ਗਿੱਪੀ ਗਰੇਵਾਲ ਆਪਣੀ ਇਸ ਇੰਸਟਾ ਸਟੋਰੀ ਦੇ ਵਿੱਚ ਔਰਤਾਂ ਦੀ ਆਜ਼ਾਦੀ ਦੀ ਮੰਗ ਕਰ ਰਹੇ ਹਨ ਅਤੇ ਨਾਲ ਹੀ ਮਹਿਸਾ ਅਮੀਨੀ ਲਈ ਇਨਸਾਫ਼ ਦੀ ਵੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਗਿੱਪੀ ਗਰੇਵਾਲ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਨੇ ਵੀ ਪੋਸਟ ਸ਼ੇਅਰ ਕਰਕੇ ਮਹਿਸਾ ਅਮੀਨੀ ਲਈ ਇਨਸਾਫ਼ ਦੀ ਮੰਗ ਕੀਤੀ ਸੀ। ਦਿਲਜੀਤ ਦੋਸਾਂਝ ਨੇ ਇੱਕ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਸ ਦੀ ਹਾਲ ਹੀ ਵਿੱਚ ਭੇਦ ਭਰੀ ਹਾਲਤ `ਚ ਮੌਤ ਹੋ ਗਈ। ਉਹ ਲੜਕੀ ਸਿਰਫ਼ ਆਪਣੇ ਹੱਕਾਂ ਲਈ ਲੜ ਰਹੀ ਸੀ। ਹੁਣ ਉਸ ਨੂੰ ਇਨਸਾਫ਼ ਦਿਵਾਉਣ ਲਈ ਪੂਰਾ ਈਰਾਨ ਸੜਕਾਂ ਤੇ ਉੱਤਰ ਆਇਆ ਹੈ।
Image Source : Instagram
ਹੋਰ ਪੜ੍ਹੋ : ਪਰਮੀਸ਼ ਵਰਮਾ ਬਣੇ ਪਿਤਾ, ਜਾਣੋ ਕੀ ਹੈ ਪਰਮੀਸ਼ ਵਰਮਾ ਦੀ ਧੀ ਦਾ ਨਾਮ
ਗੌਰਤਲਬ ਹੈਕਿ ਈਰਾਨ `ਚ ਪਿਛਲੇ ਲੰਮੇ ਸਮੇਂ ਤੋਂ ਹਿਜਾਬ ਨੂੰ ਲੈਕੇ ਵਿਰੋਧ ਚੱਲ ਰਿਹਾ ਸੀ। ਮਹਿਲਾਵਾਂ ਵੱਲੋਂ ਆਪਣੇ ਅਧਿਕਾਰਾਂ ਦੀ ਲੜਾਈ ਲੜੀ ਜਾ ਰਹੀ ਹੈ। ਇਸ ਲੜਾਈ `ਚ ਮਹਿਸਾ ਅਮੀਨੀ ਆਗੂ ਸੀ, ਜਿਸ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਈਰਾਨ ਦੀਆਂ ਔਰਤਾਂ ਸਣੇ ਪੂਰੀ ਦੁਨੀਆਂ ਵਿੱਚ ਰੋਸ ਲਹਿਰ ਹੈ। ਈਰਾਨ `ਚ ਸੜਕਾਂ ਤੇ ਪ੍ਰਦਰਸ਼ਨਕਾਰੀ ਸੰਘਰਸ਼ ਕਰਕੇ ਮਹਿਸਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।