ਗਿੱਪੀ ਗਰੇਵਾਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘Where Baby Where’ ਦਾ ਫਰਸਟ ਲੁੱਕ
ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਨਵੇਂ ਗੀਤ ਵੇਅਰ ਬੇਬੀ ਵੇਅਰ(Where Baby Where) ਦਾ ਫਰਸਟ ਲੁੱਕ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਹੋਰ ਵੇਖੋ:ਦੇਖੋ ਵਾਇਰਲ ਵੀਡੀਓ ਕਿਵੇਂ ਨਿੰਜਾ ਨੇ ਪ੍ਰਸ਼ੰਸਕ ਨੂੰ ਦਿੱਤੀ ਖੁਸ਼ੀ
ਗੀਤ ਦਾ ਪੋਸਟਰ ਬਹੁਤ ਹੀ ਸ਼ਾਨਦਾਰ ਹੈ, ਜਿਸ ‘ਚ ਵਿਦੇਸ਼ੀ ਮਾਡਲ Amanda Cerny ਤੇ ਗਿੱਪੀ ਗਰੇਵਾਲ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਹਨ। ਇਸ ਗਾਣੇ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸੁੱਖੀ ਮਿਊਜ਼ਿਕਲ ਡੌਕਟਰਜ਼ ਦਾ ਹੋਵੇਗਾ। ਜਿਸ ਤੋਂ ਲੱਗਦਾ ਹੈ ਇਹ ਗਾਣਾ ਚੱਕਵੀਂ ਬੀਟ ਵਾਲਾ ਹੋਵੇਗਾ। ਗਾਣੇ ਦਾ ਸ਼ਾਨਦਾਰ ਵੀਡੀਓ ਫ਼ਿਲਮ ਡਾਇਰੈਕਟਰ ਬਲਜੀਤ ਸਿੰਘ ਦਿਓ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਨੂੰ ਗਿੱਪੀ ਗਰੇਵਾਲ ਆਪਣੇ ਜਨਮ ਦਿਨ ਦੇ ਮੌਕੇ ‘ਤੇ ਯਾਨੀ ਕਿ 2 ਜਨਵਰੀ ਨੂੰ ਲੈ ਕੇ ਆ ਰਹੇ ਹਨ। ਇਸ ਗਾਣੇ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।
View this post on Instagram
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਹਾਲ ਹੀ ‘ਚ ਉਹ ਤੀਜੀ ਵਾਰ ਪਿਤਾ ਬਣੇ ਨੇ ਤੇ ਰੱਬ ਨੇ ਇੱਕ ਵਾਰ ਫਿਰ ਤੋਂ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ। ਹਾਲ ਹੀ ‘ਚ ਉਨ੍ਹਾਂ ਦਾ ਬੋਹੇਮੀਆ ਦੇ ਨਾਲ ਖਤਰਨਾਕ ਗੀਤ ਰਿਲੀਜ਼ ਹੋਏ ਸੀ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਬਹੁਤ ਜਲਦ ‘ਇੱਕ ਸੰਧੂ ਹੁੰਦਾ ਸੀ’ ਦੇ ਨਾਲ ਸਿਲਵਰ ਸਕਰੀਨ ਉੱਤੇ ਐਕਸ਼ਨ ਦਾ ਜਲਵਾ ਬਿਖੇਰਦੇ ਨਜ਼ਰ ਆਉਣਗੇ।