‘ਅਰਦਾਸ ਕਰਾਂ’ ਦਾ ਝੰਡਾ ਸਿੰਘ ਨਜ਼ਰ ਆਇਆ ਪੱਗ ‘ਚ, ਦਰਸ਼ਕਾਂ ਨੂੰ ਸ਼ਿੰਦਾ ਦੀ ਇਹ ਤਸਵੀਰ ਆ ਰਹੀ ਹੈ ਖੂਬ ਪਸੰਦ
Lajwinder kaur
July 2nd 2020 04:31 PM
ਬਾਲ ਕਲਾਕਾਰ ਸ਼ਿੰਦਾ ਗਰੇਵਾਲ ਜੋ ਕਿ ਨਾਮੀ ਪੰਜਾਬੀ ਗਾਇਕ ਗਿੱਪੀ ਗਰੇਵਾਲ ਦਾ ਛੋਟਾ ਬੇਟਾ ਹੈ । ਸ਼ਿੰਦਾ ਜੋ ਕਿ ਪੰਜਾਬੀ ਫ਼ਿਲਮ ਅਰਦਾਸ ਕਰਾਂ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖ ਚੁੱਕਿਆ ਹੈ । ਦਰਸ਼ਕਾਂ ਵੱਲੋਂ ਸ਼ਿੰਦੇ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ ।
ਗਿੱਪੀ ਗਰੇਵਾਲ ਨੇ ਆਪਣੇ ਬੇਟੇ ਸ਼ਿੰਦਾ ਦੀ ਇੱਕ ਪਿਆਰੀ ਜਿਹੀ ਫੋਟੋ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਅਰਦਾਸ ਕਰਾਂ ਵਾਲਾ ਝੰਡਾ ਸਿੰਘ’।
ਇਸ ਤਸਵੀਰ ‘ਚ ਸ਼ਿੰਦਾ ਪੱਗ ‘ਚ ਨਜ਼ਰ ਆ ਰਿਹਾ ਹੈ । ਦਰਸ਼ਕਾਂ ਨੂੰ ਸ਼ਿੰਦੇ ਦੀ ਇਹ ਲੁੱਕ ਬਹੁਤ ਪਸੰਦ ਆ ਰਹੀ ਹੈ । ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟਸ ਆ ਚੁੱਕੇ ਨੇ । ਸ਼ਿੰਦਾ ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਗੀਤ ‘ਨੱਚ ਨੱਚ’ ‘ਚ ਵੀ ਆਪਣੇ ਵੱਡੇ ਭਰਾ ਏਕਮ ਦੇ ਨਾਲ ਡਾਂਸ ਕਰਦੇ ਹੋਏ ਦਿਖਾਈ ਦਿੱਤਾ ਸੀ ।