ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਕਿਸ ਗੱਲ ਤੋਂ ਹੈ ਬਹੁਤ ਖੁਸ਼, ਗਿੱਪੀ ਗਰੇਵਾਲ ਨੇ ਵੀਡੀਓ ਸ਼ੇਅਰ ਕਰਕੇ ਕੀਤਾ ਖੁਲਾਸਾ
ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਬੱਚਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਉਨ੍ਹਾਂ ਦਾ ਛੋਟਾ ਬੇਟਾ ਸ਼ਿੰਦਾ ਜੋ ਕਿ ਆਪਣੀ ਕਿਊਟ ਗੱਲਾਂ ਕਰਕੇ ਸੋਸ਼ਲ ਮੀਡੀਆ ਉੱਤੇ ਛਾਇਆ ਰਹਿੰਦਾ ਹੈ ।
View this post on Instagram
Weight wadh Gaya Sinda da ??? #shindagrewal #ekomgrewal #gippygrewal
Vote for your favourite : https://www.ptcpunjabi.co.in/voting/
ਗਿੱਪੀ ਗਰੇਵਾਲ ਨੇ ਦਰਸ਼ਕਾਂ ਦੇ ਨਾਲ ਸ਼ਿੰਦਾ ਦਾ ਇੱਕ ਹੋਰ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਸ਼ਿੰਦਾ ਖੁਸ਼ੀ ਦੇ ਮਾਰੇ ਇੱਧਰ-ਉੱਧਰ ਛਾਲਾਂ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ । ਜਦੋਂ ਗਿੱਪੀ ਗਰੇਵਾਲ ਨੇ ਸ਼ਿੰਦਾ ਤੋਂ ਇਸ ਖੁਸ਼ੀ ਦਾ ਕਾਰਨ ਪੁੱਛਿਆ ਤਾਂ ਸ਼ਿੰਦੇ ਨੇ ਦੱਸਿਆ ਕਿ ਉਸਦਾ ਵਜ਼ਨ ਵੱਧ ਗਿਆ ਹੈ । ਇਹ ਗੱਲ ਸੁਣਕੇ ਗਿੱਪੀ ਗਰੇਵਾਲ ਦਾ ਵੀ ਹਾਸਾ ਨਿਕਲ ਗਿਆ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਅਜੇ ਤੱਕ ਦੋ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ । ਪੰਜਾਬੀ ਗਾਇਕ ਜੈਜ਼ੀ ਬੀ ਨੇ ਵੀ ਇਸ ਵੀਡੀਓ ‘ਤੇ ਕਮੈਂਟ ਕੀਤਾ ਹੈ ।
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਬੈਕ ਟੂ ਬੈਕ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਇਸ ਤੋਂ ਇਲਾਵਾ ਪਿਛਲੇ ਸਾਲ ਉਨ੍ਹਾਂ ਨੇ ‘ਅਰਦਾਸ ਕਰਾਂ’ ਵਰਗੀ ਸੁਪਰ ਹਿੱਟ ਫ਼ਿਲਮ ਦਿੱਤੀ ਸੀ । ਇਹ ਫ਼ਿਲਮ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੀਆਂ ਵੱਖ-ਵੱਖ ਕੈਟਾਗਿਰੀਆਂ ਦੇ ਲਈ ਨੌਮੀਨੇਟ ਹੋਈ ਹੈ । ਇਸ ਦਿੱਤੇ ਹੋਏ ਲਿੰਕ ਉੱਤੇ ਕਲਿੱਕ ਕਰਕੇ ਤੁਸੀਂ ਵੋਟ ਕਰ ਸਕਦੇ ਹੋ :- www.ptcpunjabi.co.in/voting/ ।