‘ਚੰਨਾ ਮੇਰਿਆ’ ਗੀਤ ਦੇ ਨਾਲ ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਨੰਨ੍ਹੇ ਗੁਰਬਾਜ਼ ਗਰੇਵਾਲ ਦਾ ਇਹ ਕਿਊਟ ਵੀਡੀਓ

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਪੰਜਾਬੀ ਹੋਣ ਦੇ ਖਾਤਿਰ ਆਪਣੇ ਕਿਸਾਨ ਵੀਰਾਂ ਦਾ ਸਾਥ ਦੇਣ ਲਈ ਕੈਨੇਡਾ ਤੋਂ ਦਿੱਲੀ ਪਹੁੰਚੇ ਹੋਏ ਨੇ । ਗਿੱਪੀ ਗਰੇਵਾਲ ਆਪਣੇ ਸਾਥੀਆਂ ਦੇ ਨਾਲ ਮਿਲਕੇ ਕਿਸਾਨ ਅੰਦੋਲਨ ‘ਚ ਆਪਣੀ ਸੇਵਾਵਾਂ ਨਿਭਾ ਰਹੇ ਨੇ।
ਹੋਰ ਪੜ੍ਹੋ : ਮਰਹੂਮ ਗਾਇਕ ਸੁਰਜੀਤ ਬਿੰਦਰੱਖੀਆ ਦੇ ਪੁੱਤਰ ਗੀਤਾਜ਼ ਬਿੰਦਰੱਖੀਆ ਵੀ ਦਿੱਲੀ ਕਿਸਾਨ ਅੰਦੋਲਨ ‘ਚ ਹੋਏ ਸ਼ਾਮਿਲ
ਗਿੱਪੀ ਗਰੇਵਾਲ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਹੋਏ ਨੇ । ਉਹ ਕਿਸਾਨੀ ਪੋਸਟਾਂ ਦੇ ਨਾਲ ਮਾਹੌਲ ਨੂੰ ਕੁਝ ਹਲਕਾ ਕਰਨ ਦੇ ਲਈ ਆਪਣੇ ਬੇਟਿਆਂ ਦੀਆਂ ਕਿਊਟ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ।
ਇਸ ਵਾਰ ਉਨ੍ਹਾਂ ਗੁਰਬਾਜ਼ ਦੀ ਇੱਕ ਕਿਊਟ ਜਿਹੀ ਵੀਡੀਓ ਸ਼ੇਅਰ ਕੀਤੀ ਹੈ । ਗੁਰਬਾਜ਼ ਇਸ ਵੀਡੀਓ ‘ਚ ਆਪਣੀ ਕਿਊਟ ਅਦਾਵਾਂ ਦੇ ਨਾਲ ਆਪਣੀ ਮੁਸਕਰਾਹਟ ਦੇ ਨਾਲ ਕੈਮਰੇ ਵੱਲ ਦੇਖ ਰਿਹਾ ਹੈ। ਇਹ ਵੀਡੀਓ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ ‘ਚੰਨਾ ਮੇਰਿਆ’ ਗੀਤ ਦੇ ਨਾਲ ਪੋਸਟ ਕੀਤਾ ਹੈ ।
View this post on Instagram