ਅਰਦਾਸ ਕਰਨ ਦੀ ਅਹਿਮੀਅਤ ਨੂੰ ਬਿਆਨ ਕਰ ਰਿਹਾ ਹੈ ‘ਅਰਦਾਸ ਕਰਾਂ’ ਦਾ ਇੱਕ ਹੋਰ ਪੋਸਟਰ

ਗਿੱਪੀ ਗਰੇਵਾਲ ਦੀ ਆਉਣ ਵਾਲੀ ਪੰਜਾਬੀ ਫ਼ਿਲਮ ਅਰਦਾਸ ਕਰਾਂ ਜੋ ਕਿ ਸਾਲ 2016 ‘ਚ ਆਈ ਫ਼ਿਲਮ ਅਰਦਾਸ ਦਾ ਸਿਕਵਲ ਹੈ। ਪਹਿਲੀ ਫ਼ਿਲਮ ਅਰਦਾਸ ‘ਚ ਪੰਜਾਬ ਦੇ ਆਮ ਲੋਕਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਸ਼ਾਨਦਾਰ ਢੰਗ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਹ ਫ਼ਿਲਮ ਸਿੱਧਾ ਲੋਕਾਂ ਤੇ ਮਨਾਂ ਤੱਕ ਪਹੁੰਚੀ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ। ਅਰਦਾਸ ਕਰਾਂ ਫ਼ਿਲਮ ‘ਚ ਵੀ ਆਮ ਲੋਕਾਂ ਦੇ ਨਾਲ ਜੁੜੀਆਂ ਕਹਾਣੀਆਂ ਨੂੰ ਪੇਸ਼ ਕੀਤਾ ਜਾਵੇਗਾ।
ਹੋਰ ਵੇਖੋ:ਲਓ ਜੀ, ਇਸ ਡੇਟ ਨੂੰ ਹੋਵੇਗੀ ਗਿੱਪੀ ਗਰੇਵਾਲ ਦੀ ‘ਅਰਦਾਸ 2’ ਰਿਲੀਜ਼
ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਪੋਸਟਰ ਰਿਲੀਜ਼ ਹੋ ਰਹੇ ਹਨ। ਜ਼ਿੰਦਗੀ ‘ਚ ਅਰਦਾਸ ਦੀ ਅਹਿਮੀਅਤ ਨੂੰ ਬਿਆਨ ਕਰ ਰਿਹਾ ਹੈ ਅਰਦਾਸ ਕਰਾਂ ਫ਼ਿਲਮ ਦਾ ਨਵਾਂ ਪੋਸਟਰ। ਪੋਸਟਰ ਉੱਤ ਬਹੁਤ ਹੀ ਖ਼ੂਬਸੂਰਤ ਸਤਰਾਂ ‘ਚ ਅਰਦਾਸ ਕਰਾਂ ਦੇ ਮਤਲਬ ਨੂੰ ਬਿਆਨ ਕੀਤਾ ਗਿਆ ਹੈ। ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਦਰਸ਼ਕਾਂ ‘ਚ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
View this post on Instagram
ਇਸ ਫ਼ਿਲਮ ਦੇ ਟਰੇਲਰ ਨੂੰ ਚੈਪਟਰਾਂ ਦੇ ਰੂਪ ‘ਚ ਰਿਲੀਜ਼ ਕੀਤਾ ਜਾਵੇਗਾ। ਪਹਿਲਾ ਚੈਪਟਰ 20 ਜੂਨ ਨੂੰ ਰਿਲੀਜ਼ ਹੋਵੇਗਾ। ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫ਼ਿਲਮ ‘ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਸਿੰਘ ਤੇ ਹੋਰ ਵੀ ਕਈ ਵੱਡੇ ਚਿਹਰੇ ਇਸ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਫ਼ਿਲਮ 19 ਜੁਲਾਈ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗੀ।