ਕੈਨੇਡਾ ਦੀ ਧਰਤੀ 'ਤੇ ਗਿੱਪੀ ਗਰੇਵਾਲ ਇੱਕਠੇ ਕਰ ਰਹੇ ਨੇ ਮੰਜੇ ਬਿਸਤਰੇ, ਵੇਖੋ ਵੀਡਿਓ
Shaminder
February 14th 2019 11:05 AM --
Updated:
February 14th 2019 12:44 PM
ਗਿੱਪੀ ਗਰੇਵਾਲ ਆਪਣੀ ਫਿਲਮ ਮੰਜੇ ਬਿਸਤਰੇ ੨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ। ਇਹ ਫਿਲਮ ਬਾਰਾਂ ਅਪ੍ਰੈਲ ਦੋ ਹਜ਼ਾਰ ਉੱਨੀ ਨੂ ਰਿਲੀਜ਼ ਹੋਣ ਜਾ ਰਹੀ ਹੈ ਪਰ ਇਸ ਫਿਲਮ ਦੀ ਪ੍ਰਮੋਸ਼ਨ 'ਚ ਹੁਣ ਤੋਂ ਹੀ ਗਿੱਪੀ ਗਰੇਵਾਲ ਜੁਟੇ ਹੋਏ ਨੇ । ਇਸ ਫਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਕਾਫੀ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਫ਼ਿਲਮ ਲੋਕਾਂ ਨੂੰ ਪਸੰਦ ਆਏਗੀ । ਦੱਸ ਦਈਏ ਕਿ ਇਸ ਫ਼ਿਲਮ ਦਾ ਪਹਿਲਾ ਭਾਗ ਬਣ ਚੁੱਕਿਆ ਹੈ ਅਤੇ ਇਸ ਫਿਲਮ ਦਾ ਇਹ ਦੂਜਾ ਭਾਗ ਬਣ ਰਿਹਾ ਹੈ ।