ਗਿੱਪੀ ਗਰੇਵਾਲ (Gippy Grewal) ਆਪਣੇ ਬੱਚਿਆਂ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ (Video) ਸਾਂਝੇ ਕਰਦੇ ਰਹਿੰਦੇ ਹਨ । ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬੱਚਿਆਂ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਗਿੱਪੀ ਗਰੇਵਾਲ ਦੇ ਤਿੰਨੇ ਬੇਟੇ (Sons) ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਵੀ ਇਸ 'ਤੇ ਆਪੋੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।
ਹੋਰ ਪੜ੍ਹੋ : ਜੌਰਡਨ ਸੰਧੂ ਨੇ ਪਤਨੀ ਨਾਲ ਹਨੀਮੂਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਪਰ ਇਸ ਤੋਂ ਬਾਅਦ ਉਹ ਫ਼ਿਲਮਾਂ 'ਚ ਵੀ ਸਰਗਰਮ ਰਹਿਣ ਲੱਗ ਪਏ ਅਤੇ ਹੁਣ ਉਹ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਬਣਾ ਰਹੇ ਹਨ ।ਏਨੀਂ ਦਿਨੀਂ ਉਹ ਆਪਣੀ ਫ਼ਿਲਮ 'ਹਨੀਮੂਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ ।ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਾਜੈਕਟਸ 'ਚ ਉਹ ਨਜ਼ਰ ਆਉਣ ਵਾਲੇ ਹਨ । ਬੀਤੇ ਕਈ ਦਿਨਾਂ ਤੋਂ ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ।
image From instagram
ਗਿੱਪੀ ਗਰੇਵਾਲ ਨੇ ਗਾਇਕੀ ਦੇ ਖੇਤਰ 'ਚ ਨਾਮ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਉਹ ਦਿੱਲੀ ਦੇ ਕਿਸੇ ਹੋਟਲ 'ਚ ਕੰਮ ਕਰਦੇ ਸਨ । ਜਿਸ ਦਾ ਖੁਲਾਸਾ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੀਤਾ ਸੀ । ਗਿੱਪੀ ਗਰੇਵਾਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਹਨ ।
View this post on Instagram
A post shared by ????? ?????? (@gippygrewal)
ਬੀਤੇ ਕੁਝ ਸਮੇਂ ਤੋਂ ਉਹ ਆਪਣੇ ਘਰ 'ਚ ਹੋਏ ਸਮਾਗਮਾਂ 'ਚ ਰੁੱਝੇ ਹੋਏ ਸਨ । ਪਹਿਲਾਂ ਉਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਵੱਡੀ ਪਾਰਟੀ ਰੱਖੀ ਹੋਈ ਸੀ ।ਜਿਸ ਤੋਂ ਬਾਅਦ ਗੁਰਬਾਜ਼ ਗਰੇਵਾਲ ਦੀ ਲੋਹੜੀ ਅਤੇ ਫਿਰ ਆਪਣੀ ਭਤੀਜੀ ਦੇ ਵਿਆਹ 'ਚ ਰੁੱਝੇ ਹੋਏ ਸਨ । ਇਸ ਵਿਆਹ 'ਚ ਪੰਜਾਬੀ ਇੰਡਸਟਰੀ ਦਾ ਹਰ ਸਿਤਾਰੇ ਨੇ ਸ਼ਿਰਕਤ ਕੀਤੀ ਸੀ । ਪਰ ਹੁਣ ਗਿੱਪੀ ਮੁੜ ਤੋਂ ਵਰਕ ਮੋਡ 'ਚ ਆ ਗਏ ਹਨ ।