ਗਿੱਪੀ ਗਰੇਵਾਲ ਨੇ ਤਸਵੀਰ ਸਾਂਝੀ ਕਰਦੇ ਹੋਏ ਰਾਣਾ ਰਣਬੀਰ ਨੂੰ ਲੈ ਕੇ ਸਾਂਝੀ ਕੀਤੀ ਖ਼ਾਸ ਪੋਸਟ

ਗਿੱਪੀ ਗਰੇਵਾਲ (Gippy Grewal) ਨੇ ਇੱਕ ਪੋਸਟ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਰਾਣਾ ਰਣਬੀਰ (Rana Ranbir) ਬਾਰੇ ਲਿਖਿਆ ਕਿ ‘ਰਾਣਾ ਰਣਬੀਰ ਬਾਈ ਮੈਨੂੰ ਬਹੁਤ ਪੁਰਾਣਾ ਜਾਣਦਾ ਹਾਂ ਤੇ ਕਈ ਸ਼ੋਅ ਤੇ ਟੂਰ ਵੀ ਇੱਕਠੇ ਲਾਏ ਆ ਅਸੀਂ । ਪਰ ਗੂੜ੍ਹੀ ਸਾਂਝ ਮੇਰੀ ਰਾਣੇ ਬਾਈ ਦੇ ਨਾਲ ਅਰਦਾਸ ਫ਼ਿਲਮ ਦੇ ਸੈੱਟ ‘ਤੇ ਪਈ ਆ। ਸ਼ਾਵਾ ਨੀ ਗਿਰਧਾਰੀ ਲਾਲ ਫ਼ਿਲਮ ਮੈਂ ਤੇ ਰਾਣੇ ਬਾਈ ਨੇ ਇੱਕਠਿਆਂ ਲਿਖੀ ਆ।
Image From Instagram
ਸਾਡੇ ਲਈ ਇੱਕ ਬਹੁਤ ਵੱਖਰਾ ਸਬਜੈਕਟ ਸੀ ਇਹ।ਅਰਦਾਸ ਅਤੇ ਅਰਦਾਸ ਕਰਾਂ ਤੋਂ ਬਾਅਦ ਮੇਰੀ ਤੀਜੀ ਫ਼ਿਲਮ ਆ ਬਤੌਰ ਡਾਇਰੈਕਟਰ ਅਤੇ ਉਮੀਦ ਆ ਤੁਸੀਂ ਪਸੰਦ ਕਰੋਗੇ’। ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਵੇਗੀ। ਗਿੱਪੀ ਗਰੇਵਾਲ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਵੀ ਹਨ ।
image From instagram
ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ । ਹੌਲੀ-ਹੌਲੀ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਜਿਸ ‘ਚ ਕੈਰੀ ਆਨ ਜੱਟਾ, ਅਰਦਾਸ, ਅਰਦਾਸ ਕਰਾਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਲਦ ਹੀ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਰਿਲੀਜ਼ ਹੋਣ ਵਾਲੀ ਹੈ ।ਇਸ ਫ਼ਿਲਮ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਵੀ ਹਨ ।
View this post on Instagram