ਕੇਂਦਰ ਸਰਕਾਰ ਦੇ ਖਿਲਾਫ ਪੂਰੇ ਦੇਸ਼ ‘ਚ ਰੋਸ ਪ੍ਰਦਰਸ਼ਨ ਹੋ ਰਹੇ ਹਨ । ਪੰਜਾਬ ਸੂਬੇ ‘ਚ ਵੀ ਕਿਸਾਨ ਥਾਂ-ਥਾਂ ਰੋਸ ਪ੍ਰਦਰਸ਼ਨ ਕਰ ਰਹੇ ਨੇ । ਕਈ ਦਿਨਾਂ ਤੋਂ ਉਹ ਸੜਕਾਂ ਤੇ ਰੇਲ ਦੀਆਂ ਪਟੜੀਆਂ ਉੱਤੇ ਬੈਠੇ ਕੇ ਧਰਨੇ ਦੇ ਰਹੇ ਨੇ ।
ਹੋਰ ਪੜ੍ਹੋ : ਵਾਇਸ ਆਫ਼ ਪੰਜਾਬ ਸੀਜ਼ਨ -11 ਦੇ ਆਡੀਸ਼ਨਾਂ ਲਈ ਇਸ ਤਰ੍ਹਾਂ ਭੇਜੋ ਆਪਣੀ ਐਂਟਰੀ, ਪੂਰਾ ਕਰੋ ਗਾਇਕੀ ‘ਚ ਨਾਂਅ ਚਮਕਾਉਣ ਦਾ ਸੁਫ਼ਨਾ
ਐਕਟਰ ਮਲਕੀਤ ਰੌਣੀ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇੱਕ ਬੱਚੇ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਆਪਣੀ ਬਾਹਾਂ ‘ਚ ਕਾਲੇ ਰੰਗ ਦੀ ਝੰਡੀ ਫੜੀ ਹੋਈ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਇਸ ਬੱਚੇ ਦੀਆਂ ਦੋਵੇਂ ਬਾਹਾਂ ਨਹੀਂ ਹਨ ਤੇ ਨਾ ਹੀ ਇੱਕ ਲੱਤ ਹੈ, ਪਰ ਫਿਰ ਵੀ ਇਹ ਬੱਚਾ ਧਰਨੇ ‘ਤੇ ਬੈਠਾ ਹੋਇਆ ਹੈ । ਮਲਕੀਤ ਰੌਣੀ ਨੇ ਲਿਖਿਆ ਹੈ ‘ਤੇਰੇ ਸਿਦਕ ਨੂੰ ਸਲਾਮ ਪੁੱਤਰਾ’ । ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਇਸ ਬੱਚੇ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਕਮੈਂਟਸ ਆ ਚੁੱਕੇ ਨੇ ।
ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਬੱਚੇ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ-‘ਕਰੋ ਸ਼ੇਅਰ ਤੇ ਲਾਈਕ..ਕਿਸਾਨ ਅੰਦੋਲਨ ਜ਼ਿੰਦਾਬਾਦ ਇਸ ਪਿਆਰੇ ਬੱਚੇ ਦੇ ਦੋਨੋ ਹੱਥ ਤੇ ਇਕ ਲੱਤ ਹੈਨੀ ਪਰ ਇਸ ਬੱਚੇ ਦਾ ਹੌਸਲਾ ਪਰਬਤਾਂ ਤੋਂ ਵੀ ਵੱਡਾ ਹੈ ਸਲਾਮ ਪੁੱਤ ਤੇਰੇ ਜਜ਼ਬੇ ਤੇ ਸੋਚ ਨੂੰ’ ।
ਦੱਸ ਦਈਏ ਪੰਜਾਬੀ ਗਾਇਕ ਤੇ ਫ਼ਿਲਮੀ ਕਲਾਕਾਰ ਮੋਢੇ ਦੇ ਨਾਲ ਮੋਢਾ ਲਾ ਕੇ ਕਿਸਾਨ ਵੀਰਾਂ ਦਾ ਪੂਰਾ ਸਾਥ ਦੇ ਰਹੇ ਨੇ । ਜਿਸ ਕਰਕੇ ਧਰਨਿਆਂ ‘ਚ ਨਾਮੀ ਗਾਇਕ ਜਿਵੇਂ ਬੱਬੂ ਮਾਨ, ਹਰਭਜਨ ਮਾਨ, ਰਣਜੀਤ ਬਾਵਾ, ਜੱਸ ਬਾਜਵਾ, ਮਲਕੀਤ ਰੌਣੀ, ਹਰਫ ਚੀਮਾ, ਰੁਪਿੰਦਰ ਹਾਂਡਾ, ਅਫਸਾਨਾ ਖ਼ਾਨ ਤੇ ਕਈ ਹੋਰ ਕਲਾਕਾਰ ਸ਼ਾਮਿਲ ਹੋਏ ਹਨ ।